Benefits of Amla – ਆਂਵਲੇ ਦੇ ਫਾਇਦੇ ਅਤੇ ਗੁਣ

Benefits of Amla – ਆਂਵਲੇ ਦੇ ਫਾਇਦੇ ਅਤੇ ਗੁਣ

Benefits of Amla –

ਆਂਵਲੇ (Indian gooseberry) ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਸਾਡੇ ਸ਼ਰੀਰ ਨੂੰ ਮਜਬੂਤ ਰੱਖਣ ਵਾਲਾ ਪੋਸ਼ਟਿਕ ਤੱਤ ਹੁੰਦਾ ਹੈ | ਇੱਕ ਛੋਟੇ ਜਿਹੇ ਆਂਵਲੇ ਵਿਚ ਵਿਟਾਮਿਨ ਸੀ ਦੋ ਸੰਤਰਿਆਂ ਦੇ ਬਰਾਬਰ ਹੁੰਦਾ ਹੈ | 100 ਗ੍ਰਾਮ ਆਂਵਲੇ ਦੇ ਰਸ ਵਿੱਚ 478 ਮਿਲੀਗ੍ਰਾਮ ਵਿਟਾਮਿਨ ਸੀ ਪਾਇਆ ਜਾਂਦਾ ਹੈ | ਇੱਕ ਨੌਜਵਾਨ ਨੂੰ ਰੋਜ਼ਾਨਾ ਸਿਰਫ 50 ਮਿਲੀਗ੍ਰਾਮ ਵਿਟਾਮਿਨ ਸੀ ਪਾਇਆ ਸੀ ਚਾਹਿਦਾ ਹੈ | ਵਿਟਾਮਿਨ ਸੀ ਸਾਡੇ ਸ਼ਰੀਰ ਵਿਚ ਲੋਹੇ ਦੇ ਸੋਖਣ ਵਿਚ ਮਦਦ ਕਰਦਾ ਹੈ ਅਤੇ ਇਹ ਦੰਦਾ ਅਤੇ ਮਸੂੜਿਆਂ ਦੀ ਤੰਦਰੁਸਤੀ ਲਈ ਬਹੁਤ ਜਰੂਰੀ ਹੈ |  ਇਸ ਦੀ ਘਾਟ ਨਾਲ ਦੰਦਾ ਵਿਚੋਂ ਖੂਨ ਨਿਕਲਦਾ ਹੈ ਅਤੇ ਮਸੂੜੇ ਸੁੱਜ ਜਾਂਦੇ ਹਨ | ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ ਅਤੇ ਜ਼ਖਮ ਛੇਤੀ ਨਹੀਂ ਭਰਦੇ | 100 ਗ੍ਰਾਮ ਆਂਵਲੇ ਵਿਚ ਪਾਏ ਜਾਣ ਵਾਲੇ ਪੋਸ਼ਟਿਕ ਤੱਤ ਹੇਠ ਲਿਖੇ ਹਨ :

ਤੱਤ

ਮਾਤਰਾ

ਊਰਜਾ                      48 ਕਿਲੋ ਕੈਲਰੀ

ਪ੍ਰੋਟੀਨ                      0.9 ਗ੍ਰਾਮ

ਵਿਟਾਮਿਨ ਏ                151 ਆਈ ਯੂ

ਕੈਰੋਈਨ                    9 ਮਾਈਕਰੋਗ੍ਰਾਮ

ਵਿਟਾਮਿਨ ਸੀ               478 ਮਿਲੀਗ੍ਰਾਮ

ਕੈਲਸ਼ੀਅਮ                  50 ਮਿਲੀਗ੍ਰਾਮ

ਲੋਹਾ                        1.2 ਮਿਲੀਗ੍ਰਾਮ

ਫਾਸਫੋਰਸ                  20 ਮਿਲੀਗ੍ਰਾਮ

ਰੇਸ਼ਾ                        3.4 ਮਿਲੀਗ੍ਰਾਮ

ਤੰਦਰੁਸਤੀ ਅਤੇ ਲੰਮੀ ਉਮਰ ਲਈ ਰੋਜਾਨਾ ਇੱਕ ਆਂਵਲਾ ਖਾਣਾ ਜ਼ਰੂਰੀ ਹੈ | ਆਂਵਲਾ (Indian gooseberry) ਸਾਨੂੰ ਹੋਰ ਵੀ ਕਈ  ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ | ਜਿਵੇਂ ਕਿ ਦਿਲ ਅਤੇ ਦਿਮਾਗ ਦੇ ਰੋਗਾਂ ਤੋਂ ਲੈ ਕੇ ਖੂਨ ਦੇ ਦਬਾਅ ਨੂੰ ਸਹੀ ਰੱਖਣ ਵਿੱਚ ਮਦਦ ਕਰਦਾ ਹੈ | ਗੁਰਦੇ, ਆਂਤੜੀਆਂ ਅਤੇ ਪੀਲੀਏ ਦੇ ਰੋਗ ਤੋਂ ਬਚਾਉਂਦਾ ਹੈ | ਇਸ ਤੋਂ ਇਲਾਵਾ ਅੱਖਾਂ, ਹੱਡੀਆਂ ਦੀਆਂ ਬਿਮਾਰੀਆਂ ਅਤੇ ਚਮੜੀ ਦੇ ਰੋਗਾਂ ਤੋਂ ਵੀ ਬਚਾਈ ਰੱਖਦਾ ਹੈ | ਆਂਵਲੇ (Indian gooseberry) ਵਿਚ ਹਲਕਾ ਜਿਹਾ ਕਸੈਲਾਪਣ ਹੁੰਦਾ ਹੈ ਜਿਸ ਨੂੰ ਅਸੀਂ 2 ਪ੍ਰਤਿਸ਼ਤ ਨਮਕ ਵਾਲੇ ਪਾਣੀ ਵਿਚ 5-6 ਘੰਟੇ ਲਈ ਰੱਖ ਕੇ ਦੂਰ ਕਰ ਸਕਦੇ ਹਾਂ | ਆਂਵਲੇ ਵਿਚ ਪੈਕਟਿਨ ਵਧੇਰੇ ਮਾਤਰਾ ਹੋਣ ਕਰਕੇ ਅਸੀਂ ਇਸ ਦਾ ਜੈਮ, ਜੈਲੀ ਵੀ ਬਣਾ ਸਕਦੇ ਹਾਂ | ਆਂਵਲੇ ਨਾਲ ਅਸੀਂ ਹੋਰ ਵੀ ਕਈ ਤਰੀਕਿਆਂ ਨਾਲ ਵਰਤ ਸਕਦੇ ਹਾਂ ਜਿਵੇਂ ਕਿ ਆਚਾਰ, ਚਟਣੀ, ਸਕੁਐਸ਼, ਮੁਰੱਬਾ, ਪਾਊਡਰ ਆਦਿ | ਨਮਕ ਵਾਲੇ ਪਾਣੀ ਵਿਚ ਵੀ ਆਂਵਲੇ ਰੱਖ ਕੇ ਵਰਤ ਸਕਦੇ ਹਾਂ |

Leave a Reply

Your email address will not be published.