Amla Murabba – ਆਂਵਲੇ ਦਾ ਮੁਰੱਬਾ
ਆਂਵਲੇ ਦੀ ਪ੍ਰੋਸੈਸਿੰਗ ਕਰਨ ਤੋਂ ਪਹਿਲਾਂ ਆਂਵਲੇ ਨੂੰ 5-7 ਦਿਨਾਂ ਲਈ ਪਾਣੀ ਵਿਚ ਭਿਉਂਕੇ ਰਖੋ ਤਾਂ ਕੇ ਆਂਵਲੇ ਪੂਰੀ ਤਰਾਂ ਪੀਲੇ ਹੋ ਜਾਣ !
ਆਉਲੇ ਦਾ ਮੁਰੱਬਾ
ਸਮਗਰੀ
ਆਉਲੇ 1 ਕਿਲੋ
ਚੀਨੀ 1.5 ਕਿਲੋ
ਪਾਣੀ 300 ਮਿਲੀ ਲੀਟਰ
ਨਿੰਬੂ ਦਾ ਸੱਤ 1.5-2 ਗ੍ਰਾਮ
ਤਰੀਕਾ
ਮੋਟੇ ਤੇ ਵੱਡੇ-ਵੱਡੇ ਆਉਲੇ (Amla) ਲਉ ਅਤੇ ਇਨ੍ਹਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਉ |
Amla Murabba –
ਆਂਵਲਿਆਂ (Amla) ਨੂੰ ਪਾਣੀ ਵਿਚੋਂ ਭਿਉ ਕੇ ਰੱਖ ਦਿਉ ਜਦੋਂ ਤੱਕ ਆਂਵਲੇ ਪੀਲੇ ਰੰਗ ਦੇ ਹੋ ਜਾਣ, ਜੇਕਰ ਪਾਣੀ ਖਰਾਬ ਹੋ ਜਾਵੇ ਤਾਂ ਪਾਣੀ ਬਦਲਦੇ ਰਹੋ |
ਆਂਵਲੇ ਬਾਹਰ ਕੱਡ ਕੇ ਚੰਗੀ ਤਰ੍ਹਾਂ ਧੋ ਲਉ ਅਤੇ ਆਂਵਲੇ ਉਬਾਲ ਲਵੋ ਤਾਂ ਕਿ ਆਂਵਲੇ ਵਿਚੋਂ ਗਿਟਕ ਕੱਢ ਸਕੀਏ |
ਪਾਣੀ ਤੇ ਚੀਨੀ ਚਾਸ਼ਨੀ ਤਿਆਰ ਕਰ ਲਉ, ਉਸ ਵਿੱਚ ਨਿੰਬੂ ਦਾ ਸੱਤ ਮਿਲਾ ਦਿਉ |
ਫਲਾਂ ਨੂੰ ਚਾਸ਼ਨੀ ਵਿੱਚ ਪਾ ਕੇ, ਕੁਝ ਕੁ ਮਿੰਟ ਲਈ ਪਕਾਓ |
ਤਿਆਰ ਪਦਾਰਥ ਨੂੰ ਠੰਡਾ ਹੋਣ ਦਿਉ ਅਤੇ ਉਸਨੂੰ ਕੱਚ ਦੇ ਸਾਫ਼-ਸੁਥਰੇ, ਜੀਵਾਣੂ-ਰਹਿਤ ਕੀਤੇ ਸੁੱਕੇ ਮਰਤਬਾਨਾਂ ਵਿੱਚ ਪਾ ਲਉ |