Amla Pickle Recipe – ਆਂਵਲੇ ਦਾ ਆਚਾਰ ਦੀ ਵਿਧੀ

(Amla Pickle Recipe) ਆਂਵਲੇ ਦਾ ਆਚਾਰ 

ਸਮਗਰੀ

Amla pickle ingredients

ਆਂਵਲੇ (Amla)             1 ਕਿਲੋ

ਸਿਰਕਾ                           3 ਵੱਡੇ ਚਮਚ

ਜੀਰਾ                              1.5 ਗ੍ਰਾਮ

ਤੇਲ                                250 ਗ੍ਰਾਮ

ਨਮਕ                              20 ਗ੍ਰਾਮ

ਪਿਪਲਾਮੂਲ                      2 ਗ੍ਰਾਮ

ਹਲਦੀ                            2 ਛੋਟੇ ਚਮਚ

ਸੌਂਫ                                20 ਗ੍ਰਾਮ

ਹਿੰਗ                              1 ਚੁਟਕੀ

ਚੀਨੀ ਪੀਸੀ ਹੋਈ             1 ਚਮਚ

ਨਿੰਬੂਆਂ ਦਾ ਰਸ              3 ਚਮਚ

ਰਾਈ                            25 ਗ੍ਰਾਮ

ਕਾਲੀ ਮਿਰਚ                  1 ਛੋਟਾ ਚਮਚ

ਦਾਲਚੀਨੀ ਪਾਉਡਰ        1 ਛੋਟਾ ਚਮਚ

ਲੌਂਗ                              8-9

ਮੋਟੀਆਂ ਇਲਾਚੀਆਂ         6

ਜਵੈਣ                           ½ ਚਮਚ

ਪੁਦੀਨਾ                        1 ਛੋਟਾ ਚਮਚ

ਤਰੀਕਾ

ਆਂਵਲੇ (Amla) ਨੂੰ ਧੋ ਕੇ ਸੂਏ ਨਾਲ ਚੰਗੀ ਤਰ੍ਹਾਂ ਚੋਭ ਲਉ |

ਦੋ ਵੱਡੇ ਚਮਚ ਤੇਲ ਵਿੱਚ ਹਲਦੀ ਅਤੇ ਨਮਕ ਪਾ ਕੇ ਮੱਠੀ ਜਿਹੀ ਅੱਗ ਤੇ ਆਂਵਲੇ (amla) ਪਕਾਉਣ ਲਈ ਢੱਕ ਕੇ ਰੱਖ ਦਿਉ, ਵਿਚੋਂ-ਵਿਚੋਂ ਹਿਲਾਉਦੇ ਰਹੋ |

ਥੋੜ੍ਹਾ ਥੋੜ੍ਹਾ ਸਿਰਕਾ ਪਾਉਂਦੇ ਜਾਉ ਤਾਂ ਕਿ ਇਹ ਚਿਪਕਣ ਨਾ ਅਤੇ ਚੰਗੀ ਤਰ੍ਹਾਂ ਨਰਮ ਹੋ ਜਾਣ | ਉਤਾਰ ਕੇ ਠੰਡੇ ਕਰ ਲਉ ਅਤੇ ਗਿਟਕਾਂ ਕੱਢ ਲਉ |

ਪਿਪਲਾਮੂਲ, ਜੀਰਾ ਆਦਿ ਮਸਾਲੇ ਕੁੱਟ ਕੇ ਕਾਲਾ ਨਮਕ ਅਤੇ ਚੀਨੀ ਮਿਲਾ ਕੇ ਆਂਵਲੇ ਵਿੱਚ ਭਰ ਦਿਉ |

ਕੇਵਲ ਰਾਈ ਪੀਸ ਕੇ ਅਲੱਗ ਰੱਖ ਲਵੋ |

ਹੁਣ ਸਾਫ਼ ਮਰਤਬਾਨ ਵਿੱਚ ਆਂਵਲੇ ਭਰ ਕੇ ਉੱਪਰ ਰਾਈ ਅਤੇ ਨਿੰਬੂ ਦਾ ਰਸ ਪਾ ਕੇ 3 ਘੰਟੇ ਰੱਖ ਦਿਉ |

ਫਿਰ ਤੇਲ ਗਰਮ ਕਰਕੇ ਪਾ ਦਿਉ |

Leave a Reply

Your email address will not be published.