ਨੀਂਦ ਨਾ ਆਉਣਾ (Insomnia) ਜਾ ਬੇਹੋਸ਼ੀ ਆਉਣ ਤੇ ਘਰੇਲੂ ਉਪਚਾਰ

ਨੀਂਦ ਨਾ ਆਉਣਾ (Insomnia) ਜਾ ਬੇਹੋਸ਼ੀ ਆਉਣ ਤੇ ਘਰੇਲੂ ਉਪਚਾਰ

ਨੀਂਦ ਨਾ ਆਉਣਾ (Insomnia) –

 1. 50 ਗ੍ਰਾਮ ਪਾਣੀ ਵਿੱਚ 5 ਗ੍ਰਾਮ ਸੌਂਫ ਨੂੰ ਉਬਾਲ ਕੇ 20 ਗ੍ਰਾਮ ਪਾਣੀ ਬਾਕੀ ਰਹਿ ਜਾਣ ‘ਤੇ 250 ਗ੍ਰਾਮ ਦੁੱਧ ਦੇ ਨਾਲ ਪੀਣ ਨਾਲ ਗੂੜ੍ਹੀ ਨੀਂਦ ਆਉਂਦੀ ਹੈ |
 2. ਪੁਨਰਨਵਾ ਦਾ 10 ਗ੍ਰਾਮ ਰਸ ਸਵੇਰ-ਸ਼ਾਮ ਪੀਣ ਨਾਲ ਬਲੱਡ-ਪ੍ਰੈਸ਼ਰ ਘੱਟ ਹੋਣ ਨਾਲ ਗੂੜ੍ਹੀ ਨੀਂਦ ਆਉਂਦੀ ਹੈ |
 3. ਗਰਮੀ ਦੀ ਰੁੱਤ ਵਿੱਚ ਮਹਿੰਦੀ ਹੱਥਾਂ, ਪੈਰਾਂ ਅਤੇ ਸਿਰ ‘ਤੇ ਲਗਾਉਣ ਨਾਲ ਨੀਂਦ ਨਾ ਆਉਣ ਦਾ ਰੋਗ ਦੂਰ ਹੁੰਦਾ ਹੈ |
 4. ਬੈਂਗਨ ਦੇ ਪੱਤਿਆਂ ਦਾ 20 ਗ੍ਰਾਮ ਰਸ, ਪਿਆਜ਼ ਦਾ 20 ਗ੍ਰਾਮ ਰਸ ਅਤੇ 100 ਗ੍ਰਾਮ ਸ਼ਹਿਦ ਮਿਲਾ ਕੇ ਰਾਤ ਨੂੰ ਪੀਣ ਨਾਲ ਨੀਂਦ ਨਾ ਆਉਣ (insomnia) ਦਾ ਰੋਗ ਠੀਕ ਹੁੰਦਾ ਹੈ |
 5. ਅਸ਼ਵਗੰਦਾ ਅਤੇ ਸ਼ੰਖਪੁਸ਼ਪੀ ਦਾ ਚੂਰਨ ਬਰਾਬਰ ਮਾਤਰਾ ਵਿੱਚ ਲੈ ਕੇ, ਤਿੰਨ ਗ੍ਰਾਮ ਚੂਰਨ ਘਿਉ ਅਤੇ ਮਿਸ਼ਰੀ ਮਿਲਾ ਕੇ ਖਾਉ, ਗੂੜ੍ਹੀ ਨੀਂਦ ਆਵੇਗੀ |
 6. ਸ਼ਾਮ ਨੂੰ ਸੈਰ ਕਰਨ ਨਾਲ ਨੀਂਦ ਨਾ ਆਉਣ ਦਾ ਰੋਗ (insomnia) ਠੀਕ ਹੁੰਦਾ ਹੈ |

ਬੇਹੋਸ਼ੀ –

 1. ਛੋਟੇ ਬੱਚੇ ਵਿੱਚ ਕੀੜੇ ਹੋਣ ਕਾਰਨ ਬੇਹੋਸ਼ੀ ਦੇ ਸ਼ਿਕਾਰ ਹੋ ਜਾਣ ਤਾਂ ਉਹਨਾ ਨੂੰ ਥੋੜ੍ਹਾ ਜਿਹਾ ਕੇਸਰ ਦੁੱਧ ਦੇ ਨਾਲ ਪਿਲਾਉਣ ਨਾਲ ਬੇਹੋਸ਼ੀ ਖਤਮ ਹੁੰਦੀ ਹੈ |
 2. ਮੁਲੱਥੀ 2 ਗ੍ਰਾਮ, ਚਿੱਟੇ ਕਮਲ ਦੀ ਪੰਖੂੜੀ 5 ਗ੍ਰਾਮ ਅਤੇ ਮਿਸ਼ਰੀ 3 ਗ੍ਰਾਮ ਪਾਣੀ ਵਿੱਚ ਉਬਾਲ ਕੇ ਕਾੜ੍ਹਾ ਬਣਾ ਕੇ ਰੋਗੀ ਨੂੰ ਚਮਚੇ ਨਾਲ ਪਿਲਾਉਣ ਨਾਲ ਪਿੱਤ ਦਾ ਬੁਖਾਰ ਅਤੇ ਬੇਹੋਸ਼ੀ ਖਤਮ ਹੁੰਦੀ ਹੈ |
 3. ਆਂਵਲਾ 10 ਗ੍ਰਾਮ, ਮੁਣੁੱਕੇ 10 ਦਾਣੇ , ਦੋਨਾਂ ਨੂੰ ਪੀਹ ਕੇ 2 ਗ੍ਰਾਮ ਸੁੰਢ ਦਾ ਚੂਰਨ ਮਿਲਾ ਕੇ ਸ਼ਹਿਦ ਨਾਲ ਚੱਟਣ ਨਾਲ ਬੇਹੋਸ਼ੀ ਅਤੇ ਚੱਕਰ ਆਉਣ ਦੀ ਬਿਮਾਰੀ ਖਤਮ ਹੁੰਦੀ ਹੈ |
 4. ਕਾਲੀ ਮਿਰਚ ਦੀ ਨਸਵਾਰ ਦੇਣ ਨਾਲ ਬੇਹੋਸ਼ੀ ਖਤਮ ਹੁੰਦੀ ਹੈ |
 5. ਛੋਟੀ ਪਿੱਪਰ ਦਾ ਬਰੀਕ ਚੂਰਨ 3 ਗ੍ਰਾਮ ਸ਼ਹਿਦ ਵਿੱਚ ਮਿਲਾ ਕੇ ਚੱਟਣ ਨਾਲ ਬੇਹੋਸ਼ੀ ਖਤਮ ਹੁੰਦੀ ਹੈ |
 6. ਤੁਲਸੀ ਦੇ ਪੱਤਿਆਂ ਦਾ ਰਸ 10 ਗ੍ਰਾਮ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਪੀਣ ਨਾਲ ਬੇਹੋਸ਼ੀ ਦੀ ਸੰਭਾਵਨਾ ਖਤਮ ਹੁੰਦੀ ਹੈ |

Leave a Reply

Your email address will not be published.