Hernias : ਹਰਨੀਆਂ ਦੇ ਰੋਗੀ ਲਈ ਆਯੁਰਵੈਦਿਕ ਨੁਸਖੇ

ਹਰਨੀਆਂ (Hernias) ਦੇ ਰੋਗੀ ਲਈ ਆਯੁਰਵੈਦਿਕ ਨੁਸਖੇ

ਸੰਭਾਲੂ ਦੇ ਪੱਤਿਆਂ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਉਬਾਲ ਕੇ ਉਸ ਵਿਚ ਥੋੜ੍ਹਾ ਜਿਹਾ ਸੇਂਧਾ ਲੂਣ ਮਿਲਾ ਕੇ ਸੇਕਣ ਨਾਲ ਹਰਨੀਆਂ (Hernias) ਠੀਕ ਹੁੰਦੀਆਂ ਹਨ |

ਹਰਨੀਆਂ ਦੇ ਰੋਗੀ ਨੂੰ ਸਭੋਗ, ਸਾਇਕਲ ਅਤੇ ਘੋੜਸਵਾਰੀ ਤੋਂ ਦੂਰ ਰਹਿਣਾ ਚਾਹਿਦਾ ਹੈ |

ਪੂਦੀਨੇ ਦਾ ਅਰਕ 20 ਬੂੰਦਾ ਅਤੇ ਜਵੈਣ ਦਾ ਅਰਕ 20 ਬੂੰਦਾ ਪਾਣੀ ਵਿਚ ਮਿਲਾ ਕੇ ਪੀਣ ਨਾਲ ਹਰਨੀਆਂ (Hernias) ਵਿਚ ਲਾਭ ਹੁੰਦਾ ਹੈ |

ਸੁੰਢ, ਹਰੜ, ਮੁਲੱਥੀ ਹਰ ਇਕ ਦਾ 1-1 ਗ੍ਰਾਮ ਚੂਰਨ ਰਾਤ ਨੂੰ ਪਾਣੀ ਨਾਲ ਖਾਣ ਨਾਲ ਹਰਨੀਆਂ ਵਿਚ ਬਹੁਤ ਲਾਭ ਹੁੰਦਾ ਹੈ |

ਬਚ ਦਾ ਕਾੜ੍ਹਾ ਬਣਾ ਕੇ ਉਸ ਵਿਚ ਦੋ ਚਮਚੇ ਅਰੰਡੀ ਦਾ ਤੇਲ (ਕੈਸਟਰ ਆਇਲ) ਮਿਲਾ ਕੇ ਪੀਣ ਨਾਲ ਹਰਨੀਆਂ ਵਿਚ ਬਹੁਤ ਲਾਭ ਹੁੰਦਾ ਹੈ |

ਛੋਟੀ ਹਰੜ ਨੂੰ ਗਾਂ ਦੇ ਪੇਸ਼ਾਬ ਵਿਚ ਉਬਾਲ ਕੇ ਫਿਰ ਅਰੰਡੀ ਦੇ ਤੇਲ ਵਿਚ ਤਲ ਲਵੋ | ਇਨ੍ਹਾਂ ਹਰੜਾਂ ਦਾ ਚੂਰਨ ਬਣਾ ਕੇ ਕਾਲਾ ਲੂਣ, ਜਵੈਣ ਅਤੇ ਹਿੰਗ ਮਿਲਾ ਕੇ 5 ਗ੍ਰਾਮ ਸਵੇਰੇ ਅਤੇ 5 ਗ੍ਰਾਮ ਸ਼ਾਮ ਨੂੰ ਥੋੜ੍ਹੇ ਜਿਹੇ ਗਰਮ ਪਾਣੀ ਨਾਲ ਖਾਉ ਜਾਂ 10 ਗ੍ਰਾਮ ਚੂਰਨ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਹਰਨੀਆਂ ਦੀ ਬਿਮਾਰੀ ਨਸ਼ਟ ਹੁੰਦੀ ਹੈ |

ਪੁਸ਼ੱਕਰ ਮੂਲ, ਇੰਦਰੈਨ ਦੀ ਜੜ੍ਹ ਨੂੰ ਤੇਲ ਵਿਚ ਪੀਹ ਕੇ ਗਾਂ ਦੇ ਦੁੱਧ ਨਾਲ ਖਾਣ ਨਾਲ ਹਰਨੀਆਂ ਵਿਚ ਲਾਭ ਹੁੰਦਾ ਹੈ |

Leave a Reply

Your email address will not be published.