Bad breath – ਮੂੰਹ ਦੀ ਬਦਬੋ ‘ਤੇ ਮੂੰਹ ਦੇ ਸਾਰੇ ਰੋਗਾਂ ਲਈ ਘਰੇਲੂ ਉਪਚਾਰ
ਮੂੰਹ ਦੀ ਬਦਬੋ (Bad breath)-
- ਇਕ ਗਿਲਾਸ ਪਾਣੀ ਵਿੱਚ ਇਕ ਨਿੰਬੂ ਦਾ ਰਸ ਮਿਲਾ ਕੇ ਸਵੇਰੇ ਚੂਲੀ ਕਰਨ ਨਾਲ ਮੂੰਹ ਦੀ ਬਦਬੋ (Bad breath) ਦੂਰ ਹੋ ਜਾਂਦੀ ਹੈ |
- ਰੋਜ਼ਾਨਾ ਖਾਣਾ ਖਾਣ ਦੇ ਬਾਅਦ ਇਕ ਲੌਂਗ ਮੂੰਹ ਵਿੱਚ ਰੱਖ ਕੇ ਚੂਸਣ ਨਾਲ ਮੂੰਹ ਦੀ ਬਦਬੋ (Bad breath) ਦੂਰ ਹੋ ਜਾਂਦੀ ਹੈ |
- ਤੁਲਸੀ ਦੀਆਂ ਚਾਰ ਪੱਤਿਆਂ ਰੋਜ਼ਾਨਾ ਸਵੇਰੇ-ਸ਼ਾਮ ਖਾ ਕੇ ਉਪਰੋਂ ਪਾਣੀ ਪੀਉ ਤਾਂ ਮੂੰਹ ਦੀ ਬਦਬੋ (Bad breath) ਅਤੇ ਮੂੰਹ ਦੇ ਛਾਲੇ ਦੂਰ ਹੋ ਜਾਂਦੇ ਹਨ |
- ਜੇਕਰ ਹਾਜ਼ਮਾ ਖਰਾਬ ਹੋਣ ਦੇ ਕਰਨ ਮੂੰਹ ਤੋਂ ਬਦਬੋ ਆਉਂਦੀ ਹੈ ਤਾਂ ਭੋਜਨ ਦੇ ਬਾਅਦ ਦੋਨੋਂ ਸਮੇਂ ਅੱਧਾ ਚਮਚਾ ਸੌਂਫ ਚਬਾਉਣ ਨਾਲ ਦੂਰ ਹੋ ਜਾਂਦੀ ਹੈ | ਇਹ ਗਲੇ ਨੂੰ ਵੀ ਲਾਭ ਪਹੁੰਚਾਉਂਦੀ ਹੈ |
ਮੂੰਹ ਦੇ ਸਾਰੇ ਰੋਗ –
- ਮੁਲੱਥੀ, ਇਲਾਚੀ, ਧਨੀਆ, ਮੋਥਾ, ਐਲੂਆ ਅਤੇ ਕੂਟ ਇਹ੍ਨਾਂ ਨੂੰ ਬਰਾਬਰ ਲੈ ਕੇ ਪੀਸ ਲਉ | ਇਸ ਚੂਰਨ ਨੂੰ ਮੂੰਹ ਵਿੱਚ ਰੱਖਣ ਅਤੇ ਜ਼ੁਬਾਨ ਨਾਲ ਚਾਰਾਂ ਪਾਸਿਆਂ ਵੱਲ ਫੇਰਨ ਤੇ ਮੂੰਹ ਸਾਫ਼ ਅਤੇ ਬਦਬੋ ਰਹਿਤ ਹੁੰਦਾ ਹੈ |
- ਤਿੱਲ, ਨੀਲ, ਕਮਲ, ਘਿਉ, ਮਿਸ਼ਰੀ, ਸ਼ਹਿਦ ਅਤੇ ਦੁੱਧ ਇਹਨਾਂ ਸਬ ਨੂੰ ਮਿਲਾ ਕੇ ਮੂੰਹ ਵਿੱਚ ਰੱਖਣ ਨਾਲ ਝੁਲਸਿਆ ਹੋਇਆ ਮੂੰਹ ਠੀਕ ਹੋ ਜਾਂਦਾ ਹੈ |
- ਚਮੇਲੀ ਦੇ ਪੱਤੇ, ਗਿਲੋ, ਦਾਖ, ਜਬਾਸਾ, ਦਾਰੂਹਲਦੀ ਅਤੇ ਤ੍ਰਿਫਲਾ ਇਹ੍ਨਾਂ ਨੂੰ ਕਾੜ੍ਹੇ ਵਿੱਚ ਸ਼ਹਿਦ ਮਿਲਾ ਕੇ ਗਰਾਰੇ ਕਰਨ ਨਾਲ ਮੂੰਹ ਦੇ ਅੰਦਰ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ |
- ਜਾਮੁਨ, ਅੰਬ, ਅਤੇ ਚਮੇਲੀ ਦੇ ਪੱਤੇ, ਹਰਡ, ਆਮਲਾ, ਨਿੰਮ ਅਤੇ ਪਰਬਲ ਦੇ ਪੱਤੇ, ਇਹਨਾਂ ਦਾ ਕਾੜ੍ਹਾ ਬਣਾ ਕੇ ਕੁਝ ਸਮੇਂ ਤਕ ਮੂੰਹ ਵਿੱਚ ਭਰਿਆ ਰੱਖਣ ਦੇ ਨਾਲ ਮੂੰਹ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ |
ਜੀਭ (Tongue), ਤਾਲੂ (Slutter) ਅਤੇ ਬੁਲ੍ਹਾਂ (Lips) ਦੇ ਰੋਗ –
- ਨਿਰਗੁੰਡੀ ਦੀ ਜੜ੍ਹ ਚਬਾਉਣ ਨਾਲ ਅਤੇ ਨਿੰਮ ਦੇ ਕਾੜ੍ਹੇ ਨਾਲ ਚੂਲੀ ਕਰਨ ਨਾਲ ਤਾਲੂ ਦੇ ਅਨੇਕ ਰੋਗ ਦੂਰ ਹੋ ਜਾਂਦੇ ਹਨ |
- ਹਰਾ ਧਨੀਆ ਚਬਾਉਣ ਨਾਲ ਜੀਭ ਦੇ ਛਾਲੇ ਮਿਟਦੇ ਹਨ |
- ਨਿਰਗੁੰਡੀ ਅਤੇ ਮੂਸਲੀ ਦੇ ਕੰਦ (ਫਲ) ਨੂੰ ਮਿਲਾ ਕੇ ਚਬਾਉਣ ਨਾਲ ਜੀਬ ਦਾ ਦਰਦ ਮਿਟ ਜਾਂਦਾ ਹੈ |
- ਅਰਹਰ ਦੇ ਕੋਮਲ ਪੱਤੇ ਚਬਾਉਣ ਨਾਲ ਜੀਭ ਦਾ ਫੱਟਣਾ ਅਤੇ ਛਾਲੇ ਆਦਿ ਠੀਕ ਹੋ ਜਾਂਦੇ ਹਨ |
- ਨਿੰਬੂ ਦੇ ਰਸ ਵਿੱਚ ਥੋੜ੍ਹਾ ਜਿਹਾ ਸੇਂਹੁੜ ਦਾ ਦੁਧ ਮਿਲਾ ਕੇ ਮੂੰਹ ਵਿੱਚ ਲਗਾਉਣ ਨਾਲ ਜੀਭ ਦੇ ਸਾਰੇ ਕਸ਼ਟ ਮਿਟ ਜਾਂਦੇ ਹਨ |
- ਦਹੀਂ ਅਤੇ ਪਾਣੀ ਰਲਾ ਕੇ ਗਰਾਰੇ ਕਰਨ ਨਾਲ ਜੀਭ ਦੀ ਜਲਨ ਸ਼ਾਂਤ ਹੋ ਜਾਂਦੀ ਹੈ |
ਗਲੇ ਦਾ ਬੈਠ ਜਾਣਾ –
- ਸਰਦੀ, ਜੁਕਾਮ ਦੇ ਕਰਨ ਜੇਕਰ ਗਲਾ ਬੈਠ ਗਿਆ ਹੈ, ਤਾਂ ਰਾਤ ਨੂੰ ਸੌਂਦੇ ਸਮੇਂ 4-5 ਕਾਲੀਆ ਮਿਰਚਾਂ ਪਤਾਸਿਆਂ ਦੇ ਨਾਲ ਚਬਾ ਕੇ ਸੌਂ ਜਾਉ | ਇਸ ਨਾਲ ਆਵਾਜ਼, ਸਰਦੀ-ਜ਼ੁਕਾਮ ਠੀਕ ਹੋ ਜਾਵੇਗਾ | ਇਸ ਨਾਲ ਗਲਾ ਵੀ ਜਲਦੀ ਹੀ ਖੁਲ੍ਹ ਜਾਂਦਾ ਹੈ |
- ਗਰਮ ਚੀਜ਼ ਖਾਣ ਦੇ ਬਾਅਦ ਠੰਡਾ ਖਾ ਲੈਣ ਨਾਲ ਤਕਰੀਬਨ ਗਲਾ ਬੈਠ ਜਾਂਦਾ ਹੈ | ਇਸ ਮੌਕੇ ‘ਤੇ 1 ਗ੍ਰਾਮ ਮੁਲਹਠੀ ਦੇ ਚੂਰਨ ਨੂੰ ਮੂੰਹ ਵਿੱਚ ਰੱਖ ਕੇ ਕੁਝ ਦੇਰ ਚਬਾਉ | ਫਿਰ ਉਸੇ ਤਰ੍ਹਾਂ ਹੀ ਮੂੰਹ ਵਿੱਚ ਰੱਖ ਕੇ ਸੌਂ ਜਾਉ | ਸਵੇਰ ਸਮੇਂ ਉਠਦੇ ਹੀ ਗਲਾ ਇਕ ਦਮ ਸਾਫ ਮਿਲੇਗਾ |
- ਮਟਰ ਦੇ ਦਾਣੇ ਜਿੰਨਾ ਲਗਭਗ ਸੁਹਾਗੇ ਦਾ ਟੁਕੜਾ ਮੂੰਹ ਵਿੱਚ ਰੱਖ ਕੇ ਚੂਸਦੇ ਰਹਿਣ ਨਾਲ ਆਵਾਜ਼ ਬਿਲਕੁਲ ਠੀਕ ਹੋ ਜਾਵੇਗੀ |
- ਪਾਨ ਦੇ ਨਾਲ ਥੋੜੀ ਜਿਹੀ ਮੁਲਹਠੀ ਮੂੰਹ ਵਿੱਚ ਦਬਾ ਕੇ ਸੌ ਜਾਉ | ਸਵੇਰ ਤਕ ਗਲਾ ਜਰੂਰ ਸਾਫ਼ ਹੋ ਜਾਵੇਗਾ |
- ਗੰਨੇ ਨੂੰ ਭੁੱਭਲ ਵਿੱਚ ਸੇਕ ਕੇ ਚੂਸਣ ਨਾਲ ਗਲਾ ਖੁੱਲ੍ਹ ਜਾਂਦਾ ਹੈ |