Naak Ke Gharelu Upchar : ਨੱਕ ਕੰਨ ਦੇ ਰੋਗਾਂ ਲਈ ਘਰੇਲੂ ਨੁਸਖੇ

Naak Ke Gharelu Upchar : ਨੱਕ ਦੇ ਰੋਗਾਂ ਲਈ ਘਰੇਲੂ ਨੁਸਖੇ

 

Naak Ke Gharelu Upchar :

ਜੁਕਾਮ (Cold)

 1. ਜੁਕਾਮ ਵਿੱਚ ਦੁੱਧ ਪੀਣ ਨਾਲ ਜੁਕਾਮ ਤੇਜ਼ ਹੁੰਦਾ ਹੈ | ਇਸ ਲਈ ਦੁੱਧ ਵਿੱਚ ਦਾਲਚੀਨੀ, ਛੋਟੀ ਇਲਾਚੀ ਕਾਲੀ ਮਿਰਚ ਜਾਂ ਪਿਪਲ ਦਾ ਚੂਰਨ 1 ਗ੍ਰਾਮ ਪਾ ਕੇ ਪੀਉ |
 2. ਕਾਲੀ ਮਿਰਚ 5 ਦਾਣੇ, 3 ਗ੍ਰਾਮ ਅਦਰਕ ਅਤੇ 5 ਗ੍ਰਾਮ ਮਿਸ਼ਰੀ ਲੈ ਕੇ 200 ਗ੍ਰਾਮ ਪਾਣੀ ਵਿੱਚ ਉਬਾਲ ਕੇ ਕਾੜਾ ਬਨਾਉ | 50 ਗ੍ਰਾਮ ਪਾਣੀ ਬਾਕੀ ਰਹਿ ਜਾਣ ਤੇ ਛਾਣ ਕੇ ਪੀਣ ਨਾਲ ਜੁਕਾਮ ਠੀਕ ਹੁੰਦਾ ਹੈ |
 3. 25-30 ਗ੍ਰਾਮ ਸ਼ੱਕਰ ਵਿੱਚ ਲੌਂਗ ਦੇ ਤੇਲ ਦੀਆਂ ਦੋ ਬੂੰਦਾ ਮਿਲਾ ਕੇ ਖਾਣ ਨਾਲ ਜੁਕਾਮ ਛੇਤੀ ਠੀਕ ਹੁੰਦਾ ਹੈ |
 4. ਕਲੌਂਜੀ ਦਾ ਚੂਰਨ ਜੈਤੂਨ ਦੇ ਤੇਲ ਵਿੱਚ ਮਿਲਾ ਕੇ ਕਪੜੇ ਨਾਲ ਛਾਣ ਕੇ ਬੂੰਦ-ਬੂੰਦ ਨੱਕ ਵਿੱਚ ਟਪਕਾਉਣ ਨਾਲ ਨਿਛਾਂ ਦੀ ਬਿਮਾਰੀ ਠੀਕ ਹੁੰਦੀ ਹੈ | ਜੁਕਾਮ ਵਿੱਚ ਬਹੁਤ ਲਾਭ ਹੁੰਦਾ ਹੈ |
 5. ਨੀਲਗਿਰੀ ਦੇ ਤੇਲ ਦੀਆਂ ਕੁਝ ਬੂੰਦਾਂ ਰੂੰ ਤੇ ਲਾ ਕੇ ਉਸ ਨੂੰ ਸੁੰਘਣ ਨਾਲ ਨਿਛਾਂ ਆਉਣ ਨਾਲ ਜੁਕਾਮ ਵਿੱਚ ਲਾਭ ਹੁੰਦਾ ਹੈ |
 6. ਇਕ ਲੀਟਰ ਪਾਣੀ ਉਬਾਲ ਕੇ ਉਸ ਵਿੱਚ ਜੈਤੂਨ ਦੇ ਤੇਲ ਦੀਆਂ 8-10 ਬੂੰਦਾਂ ਪਾ ਕੇ ਭਾਫ ਲੈਣ ਨਾਲ ਮੁੰਹ ਅਤੇ ਨੱਕ ਵਿੱਚ ਲੁਕੇ ਜੁਕਾਮ ਦੇ ਕੀੜੇ ਨਸ਼ਟ ਹੋਣ ਨਾਲ ਬਹੁਤ ਲਾਭ ਹੁੰਦਾ ਹੈ | ਬੰਦ ਨੱਕ ਵੀ ਖੁੱਲ ਜਾਂਦੀ ਹੈ |
 7. ਇਕ ਗ੍ਰਾਮ ਰਾਈ ਭੁੰਨ ਕੇ, ਤਿੰਨ ਗ੍ਰਾਮ ਸ਼ੱਕਰ ਮਿਲਾ ਕੇ ਥੋੜੇ ਜਿਹੇ ਗ੍ਰਾਮ ਪਾਣੀ ਨਾਲ ਦਿਨ ਵਿੱਚ ਦੋ-ਤਿੰਨ ਵਾਰ ਖਾਣ ਨਾਲ ਜੁਕਾਮ ਵਿੱਚ ਲਾਭ ਹੁੰਦਾ ਹੈ |

ਨਕਸੀਰ (nosebleed)

 1. ਮੁਲਤਾਨੀ ਮਿੱਟੀ 10 ਗ੍ਰਾਮ ਲੈ ਕੇ ਕੁੱਟ ਲਵੋ ਅਤੇ ਪਾਣੀ ( ਇੱਕ ਕੱਪ) ਵਿੱਚ ਭਿੱਜਣ ਵਾਸਤੇ ਰੱਖ ਦਿਓ | ਸਵੇਰੇ ਉੱਪਰ ਦਾ ਪਾਣੀ ਪੀਣ ਨੂੰ ਦਿਓ ਅਤੇ ਹੇਠਲੀ ਮਿੱਟੀ ਮੱਥੇ ‘ਤੇ ਲੇਪ ਕਰੋ |
 2. ਕੱਚੀ ਮੂਲੀ ਦਾ ਰਸ 30 ਗ੍ਰਾਮ ਪਿਲਾਉਣ ਨਾਲ ਖੂਨ ਦਾ ਵੱਗਣਾ ਬੰਦ ਹੋ ਜਾਂਦਾ ਹੈ | ਮੂਲੀ ਦੇ ਰਸ ਵਿੱਚ 10 ਗ੍ਰਾਮ ਮਿਸ਼ਰੀ ਮਿਲਾ ਕੇ ਵੀ ਦੇ ਸਕਦੇ ਹੋ |
 3. 200 ਗ੍ਰਾਮ ਆਂਵਲੇ ਪੀਸ ਕੇ ਸਿਰ ‘ਤੇ ਮੋਟਾ-ਮੋਟਾ ਲੇਪ ਕਰਨ ਨਾਲ ਵੀ ਖੂਨ ਦਾ ਵਗਣਾ ਬੰਦ ਹੁੰਦਾ ਹੈ | 25 ਗ੍ਰਾਮ ਮਿਸ਼ਰੀ ਵਿੱਚ ਆਂਵਲੇ ਦਾ 50 ਗ੍ਰਾਮ ਰਸ ਮਿਲਾ ਕੇ ਪੀਣ ਨਾਲ ਵੀ ਲਾਭ ਹੁੰਦਾ ਹੈ |
 4. ਸੁੱਕੇ ਆਂਵਲੇ 25 ਗ੍ਰਾਮ ਪਾਣੀ ਪੀਣ ਵਿੱਚ ਭਿੱਜਣ ਲਈ ਰੱਖ ਦਿਉ | ਸਵੇਰੇ ਛਾਣ ਕੇ ਪਾਣੀ ਪੀਉ ਅਤੇ ਆਂਵਲੇ ਨੂੰ ਪੀਸ ਕੇ ਤਾਲੂ-ਮਥੇ ‘ਤੇ ਲੇਪ ਕਰੋ |
 5. ਦਹੀਂ ਦੀ ਲੱਸੀ ਪਿਲਾਉਣ ਨਾਲ ਖੂਨ ਨਹੀਂ ਵੱਗਦਾ |
 6. ਨਾਰੀਅਲ ਦਾ ਪਾਣੀ 1੦੦ ਗ੍ਰਾਮ ਦਿਨ ਵਿੱਚ ਕਈ ਵਾਰ ਪਿਲਾਉਣ ਨਾਲ ਨੱਕ ਵਿਚੋਂ ਖੂਨ ਦੇ ਵਗਣ ਦੀ ਬਿਮਾਰੀ ਨਹੀਂ ਹੁੰਦੀ | ਗਰਮੀ ਦੀ ਰੁੱਤ ਵਿੱਚ ਇਹ ਜ਼ਿਆਦਾ ਗੁਣਕਾਰੀ ਇਲਾਜ ਹੈ |
 7. ਮਾਜੂਫਲ ਨੂੰ ਬਾਰੀਕ ਪੀਸ ਕੇ ਸੁੰਘਣ ਨਾਲ ਨਕਸੀਰ ਬੰਦ ਹੋ ਜਾਂਦੀ ਹੈ |

ਨਿੱਛਾਂ

 1. ਕਲੋਂਜੀ ਨੂੰ ਪੀਹ ਕੇ ਅਤੇ ਪੋਟਲੀ ਵਿਚ ਬਨ੍ਹ ਕੇ ਸੁੰਘਣ ਨਾਲ ਵੀ ਨਿਛਾਂ ਦਾ ਜ਼ੋਰ ਘੱਟ ਜਾਂਦਾ ਹੈ |
 2. ਸ਼ਡਬਿੰਦੂ ਤੇਲ ਦੀਆਂ 2-2 ਬੂੰਦਾ ਕੁਝ ਸਮਾਣੇ ਤਕ ਨਾਕ ਵਿੱਚ ਪਾਊ ਨਾਲ ਹੀ ਕੰਨਾ ਵਿੱਚ ਤਿੱਲਾਂ ਦਾ ਤੇਲ ਵੀ ਪਾਉ | ਇਸ ਨਾਲ ਵੀ ਨਿਛਾਂ ਘੱਟ ਕੇ ਬੰਦ ਹੋ ਜਾਂਦੀਆਂ ਹਨ |
 3. ਚਿੱਟੇ ਚੰਦਨ ਦੇ ਬੂਰੇ ਅਤੇ ਧਨੀਏ ਦੇ ਪੱਤਿਆਂ ਨੂੰ ਇੱਕਠੀਆਂ ਪੀਹ ਕੇ ਸੁੰਘਣ ਨਾਲ ਨਿਛਾਂ ਦਾ ਆਉਣਾ ਬੰਦ ਹੋ ਜਾਂਦਾ ਹੈ |

Leave a Reply

Your email address will not be published.