Home Remedies In High And Low Blood Pressure

Home Remedies In High And Low Blood Pressure

(High Blood Pressure) ਹਾਈ ਬਲੱਡ ਪ੍ਰੈਸ਼ਰ

  1. ਜਵੈਣ 5 ਗ੍ਰਾਮ, ਸਰਪਗੰਧਾ ਦਾ 5 ਰੱਤੀ ਚੂਰਨ ਲੈ ਕੇ ਪੀਹ ਕੇ ਥੋੜ੍ਹੀ ਜਿਹੀ ਮਿਸ਼ਰੀ ਜਾਂ ਖੰਡ ਮਿਲਾ ਕੇ ਪਾਣੀ ਨਾਲ ਖਾਣ ਨਾਲ ਲਾਭ ਹੁੰਦਾ ਹੈ |
  2. ਅੱਕ ਦੇ ਫੁੱਲਾਂ ਦੀ ਮਾਲਾ ਪਹਿਨਣ ਨਾਲ ਹਾਈ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ |
  3. ਸੂਰਜਮੁੱਖੀ ਦੇ ਬੀਜਾਂ ਦਾ ਚੂਰਨ 2 ਗ੍ਰਾਮ, ਅਸਵਗੰਧਾ ਦੇ 3 ਗ੍ਰਾਮ ਚੂਰਨ, ਮਿਸ਼ਰੀ 5 ਗ੍ਰਾਮ ਅਤੇ ਗਿਲੋਸੱਤ 1 ਗ੍ਰਾਮ ਲੈ ਕੇ ਪਾਣੀ ਨਾਲ ਖਾਣ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ | ਦਿਨ ਵਿੱਚ ਦੋ-ਤਿੰਨ ਵਾਰ ਇਸਦਾ ਸੇਵਨ ਕਰੋ |
  4. ਰੁਦਰਾਕਸ਼ ਨੂੰ ਪਾਣੀ ਨਾਲ ਪੀਹ ਕੇ ਚੱਟ ਕੇ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ |
  5. ਸਰਪਗੰਧਾ ਦੀ ਜੜ੍ਹ ਦਾ ਚੂਰਨ ਬਣਾ ਕੇ 4 ਰੱਤੀ ਚੂਰਨ ਸ਼ਹਿਦ ਮਿਲਾ ਕੇ ਚੱਟਣ ਨਾਲ ਹਾਈ ਬਲੱਡ ਪ੍ਰੈਸ਼ਰ ਵਿੱਚ ਲਾਭ ਹੁੰਦਾ ਹੈ |

(Low Blood Pressure) ਲੋ ਬਲੱਡ ਪ੍ਰੈਸ਼ਰ

  1. ਰਾਤ ਨੂੰ 300 ਗ੍ਰਾਮ ਦੁੱਧ ਵਿੱਚ 2 ਛੁਆਰੇ ਉਬਾਲ ਕੇ ਖਾਣ ਅਤੇ ਦੁੱਧ ਪੀਣ ਨਾਲ ਲੋ ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ ਹੈ |
  2. ਰਾਤ ਨੂੰ ਪਾਣੀ ਵਿੱਚ ਪਾ ਕੇ ਰੱਖਿਆ ਬਦਾਮ ਦੀਆਂ ਤਿੰਨ ਗਿਰੀਆਂ ਨੂੰ ਸਵੇਰੇ ਪੀਹ ਕੇ 50 ਗ੍ਰਾਮ ਮੱਖਣ ਅਤੇ 10 ਗ੍ਰਾਮ ਮਿਸ਼ਰੀ ਮਿਲਾ ਕੇ ਖਾਣ ਅਤੇ 250 ਗ੍ਰਾਮ ਦੁੱਧ ਪੀਣ ਨਾਲ ਲੋ ਬਲੱਡ ਪ੍ਰੈਸ਼ਰ ਵਿੱਚ ਲਾਭ ਹੁੰਦਾ ਹੈ |
  3. ਸਲਾਦ ਦੇ ਰੂਪ ਵਿੱਚ 200 ਗ੍ਰਾਮ ਖੀਰੇ ‘ਤੇ ਨਿੰਬੂ ਦਾ ਰਸ ਪਾ ਕੇ ਸੇਂਧਾ ਲੂਣ ਮਿਲਾ ਕੇ ਸਵੇਰੇ-ਸ਼ਾਮ ਜ਼ਰੂਰ ਪੀਉ | ਇਸ ਨਾਲ ਸ਼ਰੀਰ ਨੂੰ ਆਇਰਨ ਮਿਲਦਾ ਹੈ |
  4. ਗਾਜਰ ਖਾਣ ਅਤੇ ਗਾਜਰ ਦਾ ਰਸ ਪੀਣ ਨਾਲ ਘੱਟ ਬਲੱਡ ਪ੍ਰੈਸ਼ਰ ਵਿੱਚ ਲਾਭ ਹੁੰਦਾ ਹੈ |
  5. 200 ਗ੍ਰਾਮ ਟਮਾਟਰ ਦਾ ਰਸ ਸਵੇਰੇ-ਸ਼ਾਮ ਪੀਉ | ਹਰ ਰੋਜ਼ ਭੋਜਨ ਤੋਂ ਪਹਿਲਾਂ 300 ਗ੍ਰਾਮ ਟਮਾਟਰ ਕੱਟ ਕੇ, ਸੇਂਧਾ ਲੂਣ ਪਾ ਕੇ ਖਾਉ | ਘੱਟ ਬਲੱਡ ਪ੍ਰੈਸ਼ਰ ਤੇਜੀ ਨਾਲ ਠੀਕ ਹੋਵੇਗਾ |
  6. ਦੁੱਧ ਵਿੱਚ ਖਜ਼ੂਰ ਨੂੰ ਉਬਾਲ ਕੇ ਹਰ ਰੋਜ਼ ਪੀਣ ਨਾਲ ਸਰੀਰਕ ਕਮਜ਼ੋਰੀ ਖਤਮ ਹੋਣ ਨਾਲ ਘੱਟ ਬਲੱਡ ਪ੍ਰੈਸ਼ਰ ਦੀ ਬਿਮਾਰੀ ਦੂਰ ਹੁੰਦੀ ਹੈ |

Leave a Reply

Your email address will not be published.