Jeebh Ke Rog : ਜੀਭ ਤਾਲੂ (Slutter) ਤੇ ਬੁਲ੍ਹਾਂ ਦੇ ਰੋਗ ਲਈ ਘਰੇਲੂ ਉਪਚਾਰ


Jeebh ke Rog : ਜੀਭ ਤਾਲੂ (Slutter) ਤੇ ਬੁਲ੍ਹਾਂ ਦੇ ਰੋਗ ਲਈ ਘਰੇਲੂ ਉਪਚਾਰ

Jeebh Ke Rog 

 1. ਨਿਰਗੁੰਡੀ ਦੀ ਜੜ੍ਹ ਚਬਾਉਣ ਨਾਲ ਅਤੇ ਨਿੰਮ ਦੇ ਕਾੜ੍ਹੇ ਨਾਲ ਚੂਲੀ ਕਰਨ ਨਾਲ ਤਾਲੂ (Slutter) ਦੇ ਅਨੇਕ ਰੋਗ ਦੂਰ ਹੋ ਜਾਂਦੇ ਹਨ |
 2. ਹਰਾ ਧਨੀਆ ਚਬਾਉਣ ਨਾਲ ਜੀਭ (Tongue) ਦੇ ਛਾਲੇ ਮਿੱਟਦੇ ਹਨ |
 3. ਨਿਰਗੁੰਡੀ ਅਤੇ ਮੂਸਲੀ ਦੇ ਕੰਦ (ਫਲ) ਨੂੰ ਮਿਲਾ ਕੇ ਚਬਾਉਣ ਨਾਲ ਜੀਭ ਦਾ ਦਰਦ ਮਿਟ ਜਾਂਦਾ ਹੈ |
 4. ਅਰਹਰ ਦੇ ਕੋਮਲ ਪੱਤੇ ਚਬਾਉਣ ਨਾਲ ਜੀਭ ਦਾ ਫੱਟਣਾ ਅਤੇ ਛਾਲੇ ਆਦਿ ਠੀਕ ਹੋ ਜਾਂਦੇ ਹਨ |
 5. ਨਿੰਬੂ ਦੇ ਰਸ ਵਿੱਚ ਥੋੜ੍ਹਾ ਜਿਹਾ ਸੇਹੁੰੜ ਦਾ ਦੁੱਧ ਮਿੱਲਾ ਕੇ ਮੂੰਹ ਵਿੱਚ ਲਗਾਉਣ ਨਾਲ ਜੀਭ ਦੇ ਸਾਰੇ ਕਸ਼ਟ ਮਿਟ ਜਾਂਦੇ ਹਨ |
 6. ਦਹੀਂ ਅਤੇ ਪਾਣੀ ਰਲਾ ਕੇ ਗਰਾਰੇ ਕਰਨ ਨਾਲ ਜੀਭ ਦੇ ਜਲਨ ਸ਼ਾਂਤ ਹੋ ਜਾਂਦੀ ਹੈ |

ਗਲੇ ਦਾ ਬੈਠ ਜਾਣਾ –

 1. ਸਰਦੀ, ਜ਼ੁਕਾਮ ਦੇ ਕਰਨ ਜੇਕਰ ਗਲਾ ਬੈਠ ਗਿਆ ਹੈ, ਤਾਂ ਰਾਤ ਸੌਂਦੇ ਸਮੇਂ 4-5 ਕਾਲੀਆਂ ਮਿਰਚਾਂ ਪਤਾਸਿਆਂ ਦੇ ਨਾਲ ਚਬਾ ਕੇ ਸੌਂ ਜਾਉ | ਇਸ ਨਾਲ ਆਵਾਜ਼, ਸਰਦੀ-ਜ਼ੁਕਾਮ ਠੀਕ ਹੋ ਜਾਵੇਗਾ | ਇਸ ਨਾਲ ਗਲਾ ਵੀ ਜਲਦੀ ਹੋ ਖੁਲ੍ਹ ਜਾਂਦਾ ਹੈ |
 2. ਗਰਮ ਚੀਜ਼ ਖਾਣ ਦੇ ਬਾਅਦ ਠੰਡਾ ਖਾ ਲੈਣ ਨਾਲ ਤਕਰੀਬਨ ਗਲਾ ਬੈਠ ਜਾਂਦਾ ਹੈ | ਇਸ ਮੌਕੇ ਤੇ 1 ਗ੍ਰਾਮ ਮੁਲਹਠੀ ਦੇ ਚੂਰਨ ਨੂੰ ਮੂੰਹ ਵਿੱਚ ਰੱਖ ਕੇ ਕੁਝ ਦੇਰ ਚਬਾਉ | ਫਿਰ ਉਸੇ ਤਰ੍ਹਾਂ ਹੀ ਮੂੰਹ ਵਿੱਚ ਰੱਖ ਕੇ ਸੌਂ ਜਾਉ | ਸਵੇਰ ਸਮੇਂ ਉੱਠਦੇ ਹੀ ਗਲਾ ਇਕ ਦਮ ਸਾਫ਼ ਮਿਲੇਗਾ |
 3. ਮਟਰ ਦੇ ਦਾਣੇ ਜਿੰਨਾ ਲਗਭਗ ਸੁਹਦੇ ਦਾ ਟੁੱਕੜਾ ਮੂੰਹ ਵਿੱਚ ਰੱਖ ਕੇ ਚੂਸਦੇ ਰਹਿਣ ਨਾਲ ਆਵਾਜ਼ ਬਿਲਕੁਲ ਠੀਕ ਹੋ ਜਾਵੇਗੀ |
 4. ਮੁਲਹਠੀ ਦੇ ਚੂਰਨ ਨੂੰ ਪਾਨ ਦੇ ਪੱਤੇ ਵਿੱਚ ਰੱਖ ਕੇ ਦੰਦਾ ਨਾਲ ਚਬਾ ਕੇ ਚੂਸਦੇ ਰਹੋ, ਇਸ ਨਾਲ ਗਲਾ ਖੁੱਲ੍ਹਣ ਦੇ ਨਾਲ-ਨਾਲ ਗਲੇ ਦੇ ਦਰਦ ਵੀ ਜਾਂਦਾ ਲੱਗਦਾ ਹੈ |
 5. ਪਾਨ ਦੇ ਨਾਲ ਥੋੜ੍ਹੀ ਜਿਹੀ ਮੁਲਹਠੀ ਮੂੰਹ ਵਿੱਚ ਦਬਾ ਕੇ ਸੌਂ ਜਾਉ | ਸਵੇਰ ਤਕ ਗਲਾ ਜਰੂਰ ਸਾਫ਼ ਹੋ ਜਾਵੇਗਾ |
 6. ਗੰਨੇ ਨੂੰ ਭੁੱਭਲ ਵਿੱਚ ਸੇਕ ਕੇ ਚੂਸਣ ਨਾਲ ਗਲਾ ਖੁਲ੍ਹ ਜਾਂਦਾ ਹੈ |

Leave a Reply

Your email address will not be published.