- Home
- Home Remedies
- (Joint Pain-Arthritis) ਜੋੜਾਂ ਦਾ ਦਰਦ ਗਠੀਆ ‘ਤੇ ਕਮਰ ਦਰਦ ਵਿੱਚ ਘਰੇਲੂ ਉਪਚਾਰ
(Joint Pain-Arthritis) ਜੋੜਾਂ ਦਾ ਦਰਦ ਗਠੀਆ ‘ਤੇ ਕਮਰ ਦਰਦ ਵਿੱਚ ਘਰੇਲੂ ਉਪਚਾਰ
ਲੱਕ ਕਮਰ ਦਾ ਦਰਦ –
- ਅਰੰਡੀ ਦੇ ਬੀਜਾਂ ਦੀ ਮੌਂਗੀ ਸੱਤ ਤੋਲੇ ਪੀਸ ਕੇ ਅੱਧਾ ਲੀਟਰ ਦੁੱਧ ਵਿੱਚ ਪਕਾਉ | ਇਥੋਂ ਤਕ ਕਿ ਖੋਆ ਬਣ ਜਾਵੇ | ਇਸ ਨੂੰ 14 ਤੋਲੇ ਘਿਉ ਵਿੱਚ ਭੁੰਨੋ ਅਤੇ 14 ਤੋਲੇ ਖੰਡ ਮਿਲਾ ਕੇ ਰੱਖੋ | ਹਰ ਰੋਜ਼ ਸਵੇਰੇ 2 ਤੋਲੇ ਤੋਂ 4 ਤੋਲੇ ਤਕ ਖਾਉ | ਲੱਕ ਦੇ ਦਰਦ ਲਈ ਬਹੁਤ ਲਾਭਦਾਇਕ ਦਵਾਈ ਹੈ |
- ਅਸਗੰਧ ਦੇ ਜੜ੍ਹ ਨੂੰ ਬਾਰੀਕ ਪੀਸ ਕੇ ਛਾਣ ਕੇ ਬਰਾਬਰ ਦੀ ਖੰਡ ਮਿਲਾਉ ਅਤੇ 6-6 ਮਾਸ਼ੇ ਸਵੇਰੇ-ਸ਼ਾਮ ਦੁੱਧ ਨਾਲ ਖਾਉ | ਅਸਗੰਧ ਦੇ ਪੱਤੇ ਤੇਲ ਨਾਲ ਚੋਪੜ ਕੇ ਗਰਮ ਕਰਕੇ ਦਰਦ ਵਾਲੇ ਥਾਂ ‘ਤੇ ਰੱਖ ਕੇ ਬੰਨੋ | ਤਿੰਨ-ਚਾਰ ਵਾਰ ਦੀ ਵਰਤੋਂ ਨਾਲ ਦਰਦ ਖਤਮ ਹੁੰਦਾ ਹੈ |
- ਅਰੰਡੀ ਦੀ ਜੜ੍ਹ, ਸੁੰਢ, ਧਨੀਆ 6-6 ਮਾਸੇ ਨੂੰ ਰਾਤ ਦੇ ਸਮੇਂ ਪਾਣੀ ਵਿੱਚ ਭਿਉ ਕੇ ਰਖੋ | ਸਵੇਰੇ ਉੱਠ ਕੇ ਉਬਾਲ ਕੇ ਪੀਉ | ਲੱਕ ਦੀ ਪੀੜ ਵਾਸਤੇ ਲਾਭਦਾਇਕ ਹੈ |
- ਠੰਡ ਦੀ ਰੁੱਤ ਵਿੱਚ ਜ਼ਿਆਦਾ ਠੰਡੇ ਵਾਤਾਵਰਨ ਨਾਲ ਪੈਦਾ ਹੋਈ ਲੱਕ ਦੀ ਪੀੜ ਵਿੱਚ ਅਰੰਡੀ ਦੇ ਪੱਤਿਆਂ ਤੇ ਤੇਲ ਲਗਾ ਕੇ ਗਰਮ ਕਰਕੇ ਬੰਨ ਕੇ ਥੋੜ੍ਹਾ ਜਿਹਾ ਸੇਕ ਕਰਨ ਨਾਲ ਦਰਦ ਖਤਮ ਹੁੰਦਾ ਹੈ |
- ਗੈਸ ਕਾਰਨ ਕਮਰ ਪੀੜ ਹੋਣ ‘ਤੇ ਲੱਸਣ ਦੀਆਂ ਤੁਰੀਆਂ ਦੁੱਧ ਜਾਂ ਗਰਮ ਪਾਣੀ ਦੇ ਨਾਲ ਖਾਣ ਨਾਲ ਪੀੜ ਖਤਮ ਹੁੰਦੀ ਹੈ |
- ਲੱਸਣ ਨੂੰ ਛਿੱਲ ਕੇ ਪਾਣੀ ਵਿੱਚ ਪਾ ਕੇ ਰੱਖੋ | ਸਵੇਰੇ ਉਸ ਵਿੱਚ ਕਾਲਾ ਲੂਣ, ਭੁੰਨੀ ਹੋਈ ਹਿੰਗ, ਸੇਂਧਾ ਲੂਣ, ਮਿਰਚ, ਪਿੱਪਰ, ਜਵੈਣ, ਜ਼ੀਰਾ, ਸਾਰੇ 5-5 ਗ੍ਰਾਮ ਲੈ ਕੇ ਚੂਰਨ ਬਣਾ ਕੇ ਰੱਖੋ | ਇਸ ਚੂਰਨ ਵਿਚੋਂ 6 ਮਾਸੇ ਚੂਰਨ ਨੂੰ ਅਰੰਡੀ ਦੀ ਜੜ ਦੇ ਕਾੜ੍ਹੇ ਨਾਲ ਖਾਣ ਨਾਲ ਲੱਕ ਦੀ ਪੀੜ ਠੀਕ ਹੁੰਦੀ ਹੈ |
- ਅੱਕ ਦੀ ਪੱਤੇ ਗਰਮ ਕਰਕੇ ਬੰਨ੍ਹਣ ਨਾਲ ਗਠੀਆ ਦੀ ਪੀੜ ਖਤਮ ਹੁੰਦੀ ਹੈ |
- ਅਸਗੰਧ ਦੇ ਜੜ੍ਹ ਚਾਰ ਤੋਲੇ, ਸੁੰਢ 2 ਤੋਲੇ-ਦੋਂਵੇ ਪੀਹ ਕੇ ਬਰਾਬਰ ਖੰਡ ਮਿਲਾਉ ਅਤੇ ਚਾਰ-ਚਾਰ ਮਾਸ਼ੇ ਸਵੇਰੇ-ਸ਼ਾਮ ਖਾਉ |
- ਵੜੇਵੇਂ ਕੁੱਟ ਕੇ ਥੋੜ੍ਹੇ ਜਿਹੇ ਪਾਣੀ ਵਿੱਚ ਉਬਾਲ ਕੇ ਇਸ ਨੂੰ ਥੋੜ੍ਹਾ ਗਰਮ ਰਹਿ ਜਾਣ’ ਤੇ ਜੋੜਾਂ ਤੇ ਬਨ੍ਹੋ | ਦਰਦ ਦੂਰ ਹੋਵੇਗਾ |
- ਅਰੰਡੀ ਦੀ ਜੜ੍ਹ ਇਕ ਕਿਲੋ ਲੈ ਕੇ 8 ਲੀਟਰ ਪਾਣੀ ਵਿੱਚ ਉਬਾਲ ਕੇ ਜਦੋਂ 2 ਕਿਲੋ ਰਹਿ ਜਾਵੇ ਤਾਂ ਮਸਲ ਕੇ ਛਾਣ ਲਵੋ | ਹੁਣ ਇਸ ਵਿੱਚ ਅਰੰਡੀ ਦਾ ਤੇਲ ਅੱਧਾ ਕਿਲੋ ਮਿਲਾ ਕੇ ਪਕਾਉ , ਇਥੋਂ ਤਕ ਕਿ ਪਾਣੀ ਸੜ ਕੇ ਸਿਰਫ ਤੇਲ ਰਹਿ ਜਾਵੇ | ਇਸ ਤੇਲ ਨੂੰ ਸਾਫ਼ ਕਰਕੇ ਰਖੋ | ਗਠੀਆ (Arthritis) ਦੀ ਪੀੜ ਹੋਵੇ ਜਾਂ ਲੱਕ ਵਿੱਚ ਦਰਦ ਹੋਵੇ ਤਾਂ ਇਸ ਦੀ ਮਾਲਿਸ਼ ਕਰਕੇ ਉਪਰੋਂ ਗਰਮ ਰੂੰ ਬੰਨੋ |
- ਅਮਰੂਦ ਦੇ ਪੱਤਿਆ ਨੂੰ ਕੁੱਟ ਕੇ ਲੇਵੀ ਬਣਾ ਲਵੋ ਅਤੇ ਗਠੀਆ ਦੀ ਸੋਜ਼ ‘ਤੇ ਲੇਪ ਕਰ ਲਵੋ | ਸੋਜ਼ ਦੂਰ ਹੋਵੇਗੀ
Home Remedies