Kaan Ke Rog : ਕੰਨ ਦੇ ਰੋਗਾਂ ਲਈ ਵਰਤੇ ਜਾਣ ਵਾਲੇ ਘਰੇਲੂ ਉਪਚਾਰ

Kaan Ke Rog : ਕੰਨ ਦੇ ਰੋਗਾਂ ਲਈ ਵਰਤੇ ਜਾਣ ਵਾਲੇ ਘਰੇਲੂ ਉਪਚਾਰ

Kaan Ke Rog – 

ਕੰਨ ਦਾ ਵੱਗਣਾ – 

 1. ਫਟਕਰੀ 20 ਮਾਸ਼ੇ, ਹਲਤਿ ਇਕ ਮਾਸ਼ਾ ਦੋਵਾਂ ਨੂੰ ਬਰੀਕ ਪੀਸ ਕੇ ਸ਼ੀਸ਼ੀ ਵਿੱਚ ਰੱਖ ਲਵੋ | ਲੋੜ ਪੈਣ ਤੇ ਪਹਿਲਾਂ ਕੰਨ ਨੂੰ ਪਿਚਕਾਰੀ ਨਾਲ ਧੋਵੋ ਜਾਂ ਰੂੰ ਨਾਲ ਸਾਫ਼ ਕਰੋ | ਫਿਰ ਇਹ ਦਵਾਈ 2 ਰੱਤੀ ਕੰਨ ਵਿੱਚ ਪਾਉ | ਕੁਝ ਦਿਨਾਂ ਦੀ ਵਰਤੋਂ ਨਾਲ ਕੰਨ ਦਾ ਵੱਗਣਾ ਬੰਦ ਹੋ ਜਾਵੇਗਾ |
 2. ਪਿਆਜ ਦਾ ਰਸ ਥੋੜ੍ਹਾ ਜਿਹਾ ਗਰਮ ਕਰਕੇ ਇਕ ਜਾਂ ਦੋ ਬੂੰਦਾ ਕੰਨ ਵਿੱਚ ਪਾਉ | ਇਸ ਨਾਲ ਕੰਨ ਦਾ ਵੱਗਣਾ, ਕੰਨ ਦਾ ਦਰਦ ਅਤੇ ਬੋਲਾਪਨ ਠੀਕ ਹੁੰਦਾ ਹੈ |
 3. ਸਰੋਂ ਦਾ ਤੇਲ 10 ਤੋਲੇ ਲੈ ਕੇ ਇਸ ਵਿੱਚ ਰਤਨਜੋਤ ਇਕ ਤੋਲਾ ਪਾ ਕੇ ਪਕਾਉ, ਜਿਥੋਂ ਤੱਕ ਕਿ ਸੜਨ ਦੇ ਲਾਗੇ ਪਹੁੰਚ ਜਾਵੇ | ਫੇਰ ਇਸ ਤੇਲ ਨੂੰ ਸਾਫ਼ ਕਰਕੇ ਸ਼ੀਸ਼ੀ ਵਿੱਚ ਪਾ ਕੇ ਰਖੋ | ਕੰਨ ਵੱਗਦਾ ਹੋਵੇ ਜਾਂ ਪੀੜ ਹੁੰਦੀ ਹੋਵੇ ਤਾਂ ਇਸਦਾ ਪ੍ਰਯੋਗ ਲਾਭ ਪਹੁੰਚਦਾ ਹੈ |
 4. ਅਮਲਤਾਸ ਦੇ 100 ਗ੍ਰਾਮ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਕਾੜਾ ਬਣਾ ਕੇ ਕੰਨ ਵਿੱਚ ਪਾਉਣ ਨਾਲ ਕੰਨ ਦਾ ਵਗਣਾ ਬੰਦ ਹੁੰਦਾ ਹੈ |
 5. ਕਪਾਹ  ਦਾ ਰਸ ਅਤੇ ਸ਼ਾਲ ਬਿਰਖ ਦੀ ਛਾਲ 3-3 ਗ੍ਰਾਮ ਲੈ ਕੇ 5 ਗ੍ਰਾਮ ਸ਼ਹਿਦ ਵਿੱਚ ਮਿਲਾ ਕੇ ਬੂੰਦ-ਬੂੰਦ ਪਾਉਣ ਨਾਲ ਕੁਝ ਦਿਨਾ ਵਿੱਚ ਕੰਨ ਦਾ ਵੱਗਣਾ ਰੁਕ ਜਾਂਦਾ ਹੈ |
 6. ਕੱਥੇ ਨੂੰ ਪਾਣੀ ਵਿੱਚ ਘੋਲ ਕੇ, ਥੋੜਾ ਜਿਹਾ ਗਰਮ ਕਰਕੇ ਕੰਨ ਸਾਫ਼ ਕਰਕੇ ਬੂੰਦ-ਬੂੰਦ ਪਾਉਣ ਅਤੇ ਕੱਥੇ ਦਾ ਚੂਰਨ ਕੰਨ ਵਿੱਚ ਪਾਉਣ ਨਾਲ ਕੰਨ ਦਾ ਵੱਗਣਾ ਬੰਦ ਹੁੰਦਾ ਹੈ |
 7. ਆਂਵਲਾ, ਹਰੜ, ਲੋਘਰ, ਮਜੀਠ ਅਤੇ ਤਦੁਕ 10-10 ਗ੍ਰਾਮ ਦਾ 500 ਗ੍ਰਾਮ ਪਾਣੀ ਵਿੱਚ ਕਾੜਾ ਬਣਾ ਕੇ, ਕੱਪੜੇ ਨਾਲ ਛਾਣ ਕੇ ਕੰਨ ਵਿੱਚ ਪਾਉਣ ਨਾਲ ਕੰਨ ਦਾ ਵੱਗਣਾ ਰੁੱਕ ਜਾਂਦਾ ਹੈ |

ਕੰਨ ਦਾ ਦਰਦ – 

 1. ਤਿਲਾਂ ਦਾ ਤੇਲ 5 ਗ੍ਰਾਮ, ਸੂਰਜਮੁਖੀ ਦੇ ਫੁੱਲਾਂ ਦਾ ਰਸ 5 ਗ੍ਰਾਮ, ਸ਼ਹਿਦ 5 ਗ੍ਰਾਮ ਅਤੇ ਸੇਂਧਾ ਲੂਣ 3 ਗ੍ਰਾਮ ਮਿਲਾ ਕੇ ਕੰਨ ਵਿੱਚ ਬੂੰਦ- ਬੂੰਦ ਪਾਉਣ ਨਾਲ ਦਰਦ ਵਿੱਚ ਅਰਾਮ ਹੁੰਦਾ ਹੈ |
 2. ਲਾਲ ਮਿਰਚ 2 ਗ੍ਰਾਮ, ਲੱਸਣ 20 ਗ੍ਰਾਮ, ਜਵੈਣ 2 ਗ੍ਰਾਮ, ਸੇਂਧਾ ਲੂਣ 1 ਗ੍ਰਾਮ, ਤਿਲਾਂ ਦਾ ਤੇਲ 50 ਗ੍ਰਾਮ, ੩੦੦ ਗ੍ਰਾਮ ਪਾਣੀ ਵਿੱਚ ਅੱਗ ਤੇ ਗਰਮ ਕਰੋ | ਪਾਣੀ ਖਤਮ ਹੋਣ ਤੇ ਤੇਲ ਨੂੰ ਕੱਪੜੇ ਨਾਲ ਛਾਣ ਕੇ ਬੂੰਦ-ਬੂੰਦ ਕੰਨ ਵਿੱਚ ਪਾਉਣ ਨਾਲ ਦਰਦ ਠੀਕ ਹੁੰਦਾ ਹੈ |
 3. ਗਿਲੋ ਦੇ ਪੱਤਿਆਂ ਦਾ ਘੱਟ ਗਰਮ ਰਸ ਬੂੰਦ-ਬੂੰਦ ਕਰਕੇ ਕੰਨ ਵਿੱਚ ਪਾਉਣ ਨਾਲ ਪੀੜ ਠੀਕ ਹੁੰਦੀ ਹੈ |
 4. ਸਰੋਂ ਦੇ ਥੋੜੇ ਜਿਹੇ ਗਰਮ ਤੇਲ ਨੂੰ ਬੂੰਦ-ਬੂੰਦ ਕਰਕੇ ਕੰਨ ਵਿੱਚ ਪਾਉਣ ਨਾਲ ਦਰਦ ਠੀਕ ਹੁੰਦਾ ਹੈ |
 5. ਤਿਲਾਂ ਦਾ ਤੇਲ 20 ਗ੍ਰਾਮ, ਲੱਸਣ 10 ਗ੍ਰਾਮ ਅਤੇ ਸੇਂਧਾ ਨਮਕ 5 ਗ੍ਰਾਮ ਅੱਗ ਤੇ ਪਕਾ ਕੇ ਕੱਪੜੇ ਨਾਲ ਛਾਣ ਕੇ, ਥੋੜਾ ਜਿਹਾ ਗਰਮ ਬੂੰਦ-ਬੂੰਦ ਪਾਉਣ ਨਾਲ ਦਰਦ ਠੀਕ ਹੁੰਦੀ ਹੈ |
 6. ਅਦਰਕ ਦਾ ਰਸ, ਬਿਜੋਰਾ ਨਿੰਬੂ ਦਾ ਰਸ ਅਤੇ ਕੈਥ ਦੇ ਪੱਤਿਆਂ ਦਾ ਰਸ 5-5 ਗ੍ਰਾਮ ਲੈ ਕੇ ਥੋੜਾ ਜਿਹਾ ਗਰਮ ਕਰਕੇ ਕੰਨ ਵਿੱਚ ਬੂੰਦ-ਬੂੰਦ ਪਾਉਣ ਨਾਲ ਕੰਨ ਦਾ ਦਰਦ ਠੀਕ ਹੁੰਦਾ ਹੈ |
 7. ਅੱਕ ਦੇ ਪੱਤਿਆਂ ਦਾ ਰਸ ਗਰਮ ਕਰਕੇ ਕੰਨ ਵਿੱਚ ਬੂੰਦ-ਬੂੰਦ ਪਾਉਣ ਨਾਲ ਪੀੜ ਠੀਕ ਹੁੰਦੀ ਹੈ | ਅੱਕ ਦੇ ਪੀਲੇ ਪੱਤੇ ਤੇ ਘਿਓ ਲਗਾ ਕੇ ਕੰਨਪੱਟੀ ਤੇ ਬਨਣ ਨਾਲ ਵੀ ਕੰਨ ਦੀ ਪੀੜ ਠੀਕ ਹੁੰਦੀ ਹੈ |
 8. ਸੇਂਧਾ ਲੂਣ 5 ਗ੍ਰਾਮ, ਅਦਰਕ ਦਾ ਰਸ 5 ਗ੍ਰਾਮ, ਸ਼ਹਿਦ 5 ਗ੍ਰਾਮ ਨੂੰ ਤਿਲਾਂ ਦੇ 10 ਗ੍ਰਾਮ ਮਿਲਾ ਕੇ 25 ਗ੍ਰਾਮ ਪਾਣੀ ਵਿੱਚ ਅੱਗ ਤੇ ਗਰਮ ਕਰੋ | ਪਾਣੀ ਖਤਮ ਹੋਣ ‘ਤੇ ਉਸ ਤੇਲ ਨੂੰ ਬੂੰਦ-ਬੂੰਦ ਕੰਨ ਵਿੱਚ ਪਾਉਣ ਨਾਲ ਦਰਦ ਠੀਕ ਹੁੰਦੀ ਹੈ |

ਬਹਿਰਾਪਨ – 

 1. ਅੱਕ ਦੇ ਪੀਲੇ ਪੱਤੇ, ਜਿਸ ਵਿੱਚ ਛੇਕ ਨਾ ਹੋਵੇ, ਲੈ ਕੇ ਅੱਗ ‘ਤੇ ਗਰਮ ਕਰੋ ਅਤੇ ਉਸਦਾ ਰਸ ਕੰਨ ਵਿੱਚ ਨਿਚੋੜੋ | ਇਸਦੀ ਦੋ ਹਫਤੇ ਵਰਤੋ ਕਰਨ ਨਾਲ ਬੋਲਾਪਨ ਦੂਰ ਹੁੰਦਾ ਹੈ | ਜੇ ਕੰਨ ਵਿੱਚ ਜਖਮ ਹੋਵੇ ਤਾਂ ਉਹ ਵੀ ਠੀਕ ਹੋ ਜਾਂਦਾ ਹੈ |
 2. ਕੌੜੇ ਬਾਦਾਮ ਦਾ ਤੇਲ ਥੋੜਾ ਜਿਹਾ ਗਰਮ ਕਰਕੇ ਕੰਨ ਵਿੱਚ ਹਰ ਰੋਜ ਸਵੇਰੇ-ਸ਼ਾਮ ਬੂੰਦ-ਬੂੰਦ ਪਾਉਣ ਨਾਲ ਬੋਲਾਪਨ ਠੀਕ ਹੁੰਦਾ ਹੈ |
 3. ਜੈਤੂਨ ਦੇ ਪੱਤਿਆਂ ਦਾ ਰਸ 10 ਗ੍ਰਾਮ, ਸ਼ਹਿਦ 10 ਗ੍ਰਾਮ ਮਿਲਾ ਕੇ ਥੋੜਾ ਜਿਹਾ ਗਰਮ ਕਰਕੇ ਬੂੰਦ-ਬੂੰਦ ਕੰਨ ਵਿੱਚ ਪਾਉਣ ਨਾਲ ਕੁਝ ਮਹੀਨਿਆਂ ਵਿੱਚ ਬੋਲਾਪਨ ਠੀਕ ਹੋਣ ਲੱਗਦਾ ਹੈ |
 4. ਦੋ ਗ੍ਰਾਮ ਸ਼ੁੰਠੀ ਦਾ ਚੂਰਨ, 2 ਗ੍ਰਾਮ ਗੁੜ, 10 ਗ੍ਰਾਮ ਪਾਣੀ ਵਿੱਚ ਚੰਗੀ ਤਰਾਂ ਮਿਲਾ ਕੇ ਕੰਨ ਵਿੱਚ ਬੂੰਦ-ਬੂੰਦ ਪਾਉਣ ਨਾਲ ਬਹਿਰਾਪਨ ਠੀਕ ਹੁੰਦਾ ਹੈ |
 5. ਕਾਕਝੰਘਾ ਦੇ ਪੱਤਿਆਂ ਦਾ ਗਰਮ ਰਸ ਕੰਨ ਵਿੱਚ ਬੂੰਦ-ਬੂੰਦ ਪਾਉਣ ਨਾਲ ਬਹਿਰਾਪਨ ਠੀਕ ਹੁੰਦਾ ਹੈ |
 6. ਪਿਆਜ਼ ਦਾ ਥੋੜਾ ਜਿਹਾ ਗਰਮ ਰਸ ਕੰਨ ਵਿੱਚ ਟਪਕਾਉਣ ਨਾਲ ਬੋਲਾਪਨ ਠੀਕ ਹੁੰਦਾ ਹੈ |
 7. ਪੱਕੇ ਬਿੱਲ ਦੇ ਬੀਜਾਂ ਦਾ ਤੇਲ ਕੱਡ ਕੇ ਬੂੰਦ-ਬੂੰਦ ਕੰਨ ਵਿੱਚ ਪਾਉਣ ਨਾਲ ਬੋਲਾਪਨ ਠੀਕ ਹੁੰਦਾ ਹੈ |

Leave a Reply

Your email address will not be published.