ਜਿਗਰ ਦਾ ਵੱਧਣਾ (Liver density), ਭੁੱਖ ਘੱਟ ਲੱਗਣਾ, ਅਫਾਰਾ ਜਿਹੇ ਰੋਗਾਂ ਲਈ ਘਰੇਲੂ ਉਪਚਾਰ

ਜਿਗਰ ਦਾ ਵੱਧਣਾ (Liver density) , ਭੁੱਖ ਘੱਟ ਲੱਗਣਾ, ਅਫਾਰਾ ਜਿਹੇ ਰੋਗਾਂ ਲਈ ਘਰੇਲੂ ਉਪਚਾਰ

ਭੁੱਖ ਘੱਟ ਲੱਗਣਾ – 

 1. ਆਂਵਲੇ ਅਤੇ ਮੁਣੱਕੇ 10-10 ਗ੍ਰਾਮ ਲੈ ਕੇ ਪੀਹ ਕੇ ਮੂੰਹ ਵਿੱਚ ਰੱਖ ਕੇ ਚੂਸਣ ਨਾਲ ਰੁਚੀ ਨਾ ਹੋਣ ਦੀ ਬਿਮਾਰੀ ਠੀਕ ਹੁੰਦੀ ਹੈ |
 2. ਟਾਟਰੀ 15 ਗ੍ਰਾਮ, ਪਿੱਪਲ 5 ਗ੍ਰਾਮ, ਭੁੰਨੀ ਹੋਈ ਹਿੰਗ 3 ਗ੍ਰਾਮ ਨੂੰ ਪੀਹ ਕੇ ਚੂਰਨ ਬਣਾ ਕੇ ਰੱਖੋ | ਚਿੱਟਾ ਜ਼ੀਰਾ ਭੁੰਨ ਕੇ ਕੁੱਟਣਾ ਚਾਹਿਦਾ ਹੈ | ਇਸ ਵਿੱਚ 50 ਗ੍ਰਾਮ ਮਿਸ਼ਰੀ ਵੀ ਪੀਹ ਕੇ ਮਿਲਾ ਲਵੋ, ਇਸ ਚੂਰਨ ਨੂੰ ਦਿਨ ਵਿੱਚ ਤਿੰਨ-ਚਾਰ ਵਾਰ 3 ਗ੍ਰਾਮ ਚੱਟ ਕੇ ਖਾਣ ਨਾਲ ਬਹੁਤ ਲਾਭ ਹੁੰਦਾ ਹੈ |
 3. ਤਾਜ਼ੀ ਅਸਗੰਧ ਦਾ ਰਸ 15 ਗ੍ਰਾਮ ਕੱਢ ਕੇ 30 ਗ੍ਰਾਮ ਖੰਡ ਮਿਲਾ ਕੇ ਪੱਕਾ ਕੇ ਪੀਣ ਨਾਲ ਲਾਭ ਹੁੰਦਾ ਹੈ |
 4.  ਅਦਰਕ ਅਤੇ ਨਿੰਬੂ ਦਾ ਰਸ 3-3 ਗ੍ਰਾਮ ਮਿਲਾ ਕੇ ਥੋੜ੍ਹਾ ਜਿਹਾ ਸੇਂਧਾ ਲੂਣ ਪਾ ਕੇ ਪੀਣ ਨਾਲ ਭੁੱਖ ਵੱਧਦੀ ਹੈ | ਇਸ ਨੂੰ ਸਵੇਰ-ਸ਼ਾਮ ਪੀਉ |
 5. ਨਿੰਬੂ ਦੀ ਸ਼ਕੰਜਵੀ ਬਣਾ ਕੇ ਉਸ ਵਿੱਚ ਇਕ ਲੌਂਗ ਦਾ ਚੂਰਨ ਅਤੇ 5 ਕਾਲੀਆਂ ਮਿਰਚਾ ਦਾ ਚੂਰਨ ਪਾ ਕੇ ਦੋ ਵਾਰ ਪੀਣ ਨਾਲ ਲਾਭ ਹੁੰਦਾ ਹੈ | ਹਜ਼ਮ ਕਰਨ ਦੀ ਤਾਕਤ ਵੱਧਦੀ ਹੈ |
 6. ਨਿੰਬੂ ਦੇ ਰਸ ਵਿੱਚ ਖਜ਼ੂਰ ਨੂੰ ਪੀਹ ਕੇ ਚੱਟਣੀ ਵਾਂਗ ਚੱਟ ਕੇ ਖਾਣ ਨਾਲ ਭੁੱਖ ਵੱਧਦੀ ਹੈ |

ਜਿਗਰ ਦਾ ਵੱਧਣਾ (Liver density) –

 1. ਮਕੋਯ ਦਾ 25 ਗ੍ਰਾਮ ਰਸ ਥੋੜ੍ਹਾ ਜਿਹਾ ਗਰਮ ਕਰਕੇ ਜਿਗਰ’ਤੇ ਲੇਪ ਕਰਨ ਨਾਲ ਜਿਗਰ ਦਾ ਵਾਧਾ ਖਤਮ ਹੁੰਦਾ ਹੈ | ਪੁਨਰਨਵਾ ਦਾ ਰਸ ਵੀ ਲੇਪ ਕਰ ਸਕਦੇ ਹੋ |
 2. ਕੁਚੱਲਾ ਅਤੇ ਛੋਟੀ ਮੂਲੀ ਦੋਨਾਂ ਨੂੰ 10-10 ਗ੍ਰਾਮ ਲੈ ਕੇ, ਪੀਹ ਕੇ ਜਿਗਰ ਤੇ ਲੇਪ ਕਰਨ ਨਾਲ ਜਿਗਰ ਵੱਧਣਾ ਖਤਮ ਹੁੰਦਾ ਹੈ |
 3. ਜਮੁਨ ਦੇ ਪੱਤਿਆਂ ਦਾ ਰਸ ਕੱਢ ਕੇ 5 ਗ੍ਰਾਮ 5-6 ਦਿਨ ਪੀਣ ਨਾਲ ਬਹੁਤ ਲਾਭ ਹੁੰਦਾ ਹੈ |
 4. ਜੰਗਲੀ ਗੂਲਰ ਦੀ ਜੜ੍ਹ ਦੀ ਛਾਲ 10 ਗ੍ਰਾਮ ਪੀਹ ਕੇ, ਗਾਂ ਦੇ ਪੇਸ਼ਾਬ ਵਿੱਚ ਮਿਲਾ ਕੇ, ਛਾਣ ਕੇ 25 ਗ੍ਰਾਮ ਹਰ ਰੋਜ਼ ਪੀਣ ਨਾਲ ਜਿਗਰ ਦਾ ਵਾਧਾ ਰੁੱਕ ਜਾਂਦਾ ਹੈ |
 5. ਜਿਗਰ ਦੇ ਵੱਧਣ ਨਾਲ ਉਲਟੀ ਜ਼ਿਆਦਾ ਹੁੰਦੀ ਹੋਵੇ ਤਾਂ ਅਰਕ ਪੂਦਨਾ, ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਪੀਉ |
 6. ਇਕ ਕੇਲੇ ਵਿੱਚ ਕੱਚੇ ਪਪੀਤੇ ਦੇ ਦੁੱਧ ਦੀਆਂ 7-8 ਬੂੰਦਾ ਮਿਲਾ ਕੇ , ਫੈਂਟ ਕੇ ਰੋਟੀ ਤੋ ਬਾਅਦ ਸਵੇਰੇ-ਸ਼ਾਮ ਖਾਣ ਨਾਲ ਜਿਗਰ ਦਾ ਵਾਧਾ (Liver density) ਖਤਮ ਹੁੰਦਾ ਹੈ |

ਅਫ਼ਾਰਾ –

 1. 3 ਲੌਂਗ 200 ਗ੍ਰਾਮ ਪਾਣੀ ਵਿੱਚ ਉਬਾਲ ਕੇ, ਛਾਣ ਕੇ ਪੀਣ ਨਾਲ ਨਾਲ ਅਫ਼ਾਰਾ ਠੀਕ ਹੁੰਦਾ ਹੈ |
 2. ਨਿੰਬੂ ਦਾ ਰਸ 10 ਗ੍ਰਾਮ, 200 ਗ੍ਰਾਮ ਪਾਣੀ ਵਿੱਚ ਥੋੜ੍ਹਾ ਜਿਹਾ ਸੇਂਧਾ ਲੂਣ ਮਿਲਾ ਕੇ ਹੌਲੀ-ਹੌਲੀ ਪੀਣ ਨਾਲ ਪੇਟ ਵਿਚੋਂ ਗੈਸ ਨਿਕਲਣ ਲੱਗਦੀ ਹੈ |
 3. ਹਿੰਗ ਨੂੰ ਪਾਣੀ ਵਿੱਚ ਘੋਲ ਕੇ ਧੁੰਨੀ ਦੇ ਆਸੇ-ਪਾਸੇ ਲੇਪ ਕਰਨ ਅਤੇ ਗਰਮ ਪਾਣੀ ਦੀ ਬੋਤਲ ਰੱਖਣ ਨਾਲ ਗੈਸ ਗੈਸ ਬਾਹਰ ਨਿਕਲਣ ਨਾਲ ਅਫ਼ਾਰਾ ਠੀਕ ਹੁੰਦਾ ਹੈ |
 4. ਅਦਰਕ 4 ਗ੍ਰਾਮ ਪੀਕ ਕੇ 10 ਗ੍ਰਾਮ ਗੁੜ ਦੇ ਨਾਲ ਪੀਣ ਨਾਲ ਅਫ਼ਾਰਾ ਠੀਕ ਹੁੰਦਾ ਹੈ |
 5. 200 ਗ੍ਰਾਮ ਲੱਸੀ ਅਤੇ 2 ਗ੍ਰਾਮ ਜਵੈਣ ਦਾ ਚੂਰਨ ਅਤੇ ਇੱਕ ਗ੍ਰਾਮ ਕਾਲਾ ਲੂਣ ਮਿਲਾ ਕੇ ਪੀਣ ਨਾਲ ਅਫ਼ਾਰਾ ਖਤਮ ਹੁੰਦਾ ਹੈ |
 6. ਕੁਲੰਜਨ ਦਾ ਚੂਰਨ 2 ਗ੍ਰਾਮ, ਗੁੜ 10 ਗ੍ਰਾਮ ਦੇ ਨਾਲ ਖਾ ਕੇ ਪਾਣੀ ਪੀਣ ਨਾਲ ਗੈਸ ਨਿਕਲਣ ਨਾਲ ਆਰਾਮ ਆਉਂਦਾ ਹੈ |

Leave a Reply

Your email address will not be published.