ਮੂੰਹ ਦੇ ਛਾਲੇ (Muh ke chale), ਦੰਦ ਦਾ ਦਰਦ ਤੇ ਪਾਇਰਿਆ ਲਈ ਘਰੇਲੂ ਉਪਚਾਰ
ਮੂੰਹ ਦੇ ਛਾਲੇ (Muh ke chale) –
- ਸ਼ਹਿਦ ਨੂੰ ਪਾਣੀ ਵਿੱਚ ਪਾ ਕੇ ਗਰਾਰੇ ਅਤੇ ਕੁੱਲੇ ਕਰਨ ਨਾਲ ਮੂੰਹ ਦੇ ਛਾਲੇ (Muh ke chale) ਠੀਕ ਹੋ ਜਾਂਦੇ ਹਨ |
- ਚਮੇਲੀ ਅਤੇ ਤੁਲਸੀ ਦੇ ਪੱਤੇ ਚੁਬਾਉਣ ਨਾਲ ਇਕ ਦਿਨ ਵਿੱਚ ਹੀ ਮੂੰਹ ਦੇ ਛਾਲੇ (Muh ke chale) ਠੀਕ ਹੋ ਜਾਂਦੇ ਹਨ |
- ਅੰਗੀਠੀ ਤੇ ਵਰਤੇ ਤਵੇ ਦੇ ਪਿਛਲੇ ਪਾਸੇ ਦੀ ਕਾਲਖ ਨੂੰ ਉਂਗਲ ਨਾਲ ਛਾਲਿਆਂ ‘ਤੇ ਲਗਾਉਣ ਨਾਲ ਆਰਾਮ ਆ ਜਾਂਦਾ ਹੈ |
- ਰਾਤ ਨੂੰ ਸੌਣ ਸਮੇਂ ਜੀਬ ‘ਤੇ ਮਲਾਈ ਦਾ ਲੇਪ ਕਰਨ ਨਾਲ ਸਵੇਰ ਤਕ ਸਾਰੇ ਛਾਲੇ (Ulcer) ਜੜ੍ਹ ਤੋਂ ਖਤਮ ਹੋ ਜਾਂਦੇ ਹਨ |
- ਹਰੇ ਧਨੀਏ ਦੀ ਪੱਤੀ ਦਾ ਰਸ ਕੱਢ ਕੇ ਜੀਬ ਤੇ ਲਗਾਉਣ ਨਾਲ ਆਰਾਮ ਮਿਲਦਾ ਹੈ |
- ਛੋਟੀ ਇਲਾਚੀ ਨੂੰ ਬਰੀਕ ਪੀਹ ਕੇ ਜੀਭ ‘ਤੇ ਲੇਪ ਕਰਕੇ ਰਾਲ ਟਪਕਾਉਣ ਨਾਲ ਛਾਲੇ ਦੂਰ ਹੁੰਦੇ ਹਨ |
- ਜ਼ੀਰਾ ਅਤੇ ਕੱਥਾ ਮਿਲਾ ਕੇ ਜੀਭ ‘ਤੇ ਲੇਪ ਕਰਕੇ ਰਾਲ ਟਪਕਾਉਣ ਨਾਲ ਛਾਲਿਆਂ ਤੋਂ ਆਰਾਮ ਮਿਲਦਾ ਹੈ |
ਦੰਦ ਦਰਦ ਅਤੇ ਦੰਦ ਦਾ ਹਿਲਣਾ –
- ਮੂਲੀ ਦੇ ਬੀਜ, ਅਕਰਕਰਾ, ਅਤੀਸ, ਫੱਟਕਰੀ ਅਤੇ ਲੂਣ ਸਾਰੀਆਂ ਨੂੰ ਬਰਾਬਰ ਲੈ ਕੇ ਪੀਹ ਕੇ ਬਰੀਕ ਮੰਜਨ ਬਣਾਉ | ਇਹ ਬੇਸਵਾਦਾ ਹੋਵੇਗਾ, ਪਰ ਇਸ ਨੂੰ ਦਵਾਈ ਸਮਝ ਕੇ ਦੰਦਾਂ ਤੇ ਮੰਜਨ ਕਰਨ ਨਾਲ ਗੰਦੇ ਤੋ ਗੰਦੇ, ਮੈਲੇ ਜਾਂ ਪੀਲੇ ਦਿਸਣ ਵਾਲੇ ਦੰਦ ਸਾਫ਼-ਸੁਹਣੇ ਹੋ ਜਾਣਗੇ |
- ਲੂਣ ਬਾਰੀਕ ਪੀਸਿਆ ਹੋਇਆ ਇਕ ਗ੍ਰਾਮ, ਗੰਨੇ ਦਾ ਸਿਰਕਾ ਤਿੰਨ ਗ੍ਰਾਮ, ਪਾਣੀ ਦੇ ਭਰੇ ਇਕ ਗਿਲਾਸ ਵਿੱਚ ਦੋਵੇਂ ਚੀਜ਼ਾਂ ਨੂੰ ਇਕ ਚਮਚੇ ਨਾਲ ਘੋਲ ਕੇ ਕੁੱਲੇ ਕਰੋ |
- ਮਘਾਂ ਦਾ ਚੂਰਨ 10 ਗ੍ਰਾਮ, ਸੇਂਧਾ ਲੂਣ 10 ਗ੍ਰਾਮ ਅਤੇ ਜ਼ੀਰਾ 10 ਗ੍ਰਾਮ ਤਿੰਨਾਂ ਨੂੰ ਚੰਗੀ ਤਰਾਂ ਬਰੀਕ ਪੀਸ ਕੇ ਰੋਜ਼ ਮੰਜਨ ਕਰੋ |
- ਜੇ ਦੰਦ ਦਰਦ ਹੋਵੇ ਤਾਂ ਸ਼ਹਿਦ ਵਿੱਚ ਮਘਾਂ ਦਾ ਚੂਰਨ ਮਿਲਾ ਕੇ ਦੰਦਾ ਅਤੇ ਮਸੂੜਿਆਂ ਤੇ ਮਲ ਕੇ ਮੂੰਹ ਵਿੱਚ ਰਾਲ ਵਗਣ ਦਿਉ | ਜੇ ਦੰਦ ਵਿੱਚ ਖੋੜ ਜਾਂ ਕੀੜਾ ਹੋਵੇ ਤਾਂ ਉਸ ਦੰਦ ਦੇ ਆਸੇ-ਪਾਸੇ ਇਸ ਚੂਰਨ ਨੂੰ ਮਲੋ ਅਤੇ ਖੋੜ ਵਿੱਚ ਥੋੜਾ ਜਿਹਾ ਚੂਰਨ ਭਰ ਦਿਉ | ਇਸ ਵਿੱਚ ਲਾਭ ਹੋਵੇਗਾ |
- ਅਕਰਕਰਾ ਦੇ ਚੂਰਨ ਦੇ ਨਾਲ ਗਾਚਣੀ ਦਾ ਮੰਜਨ ਦੰਦਾਂ ‘ਤੇ ਕਰੋ | ਕੀੜੇ ਨਸ਼ਟ ਹੋਣਗੇ ਅਤੇ ਦੰਦ ਸਾਫ਼ ਹੋ ਜਾਣਗੇ |
- ਨੌਸਾਦਾਰ ਇਕ ਰੱਤੀ, ਥੋੜੀ ਜਿਹੀ ਰੂੰ ‘ਤੇ ਲਪੇਟ ਕੇ ਦਰਦ ਵਾਲੇ ਦੰਦ ‘ਤੇ ਰਖੋ | ਮੂੰਹ ਵਿਚੋਂ ਰਾਲ ਨਿਕਲਣ ਦਿਉ ; ਜਿਸ ਨਾਲ ਦਰਦ ਦੂਰ ਹੋਵੇਗਾ |
- ਨਿੰਮ ਦਾ ਦਾਤਣ ਕਰਨ ਨਾਲ ਕੀੜਾ ਨਹੀਂ ਲੱਗਦਾ | ਕੀੜੇ ਪੌਦਾ’ ਹੋਏ ਹੋਣ ਤਾਂ ਦਾਤਣ ਕਰਨ ਨਾਲ ਬਹੁਤ ਲਾਭ ਹੁੰਦਾ ਹੈ |
ਮਸੂੜਿਆਂ ਦੇ ਰੋਗ (ਪਾਇਰੀਆ)
- ਮਾਸ਼ਾ ਪੋਟਾਸ਼ੀਅਮ ਪਰਮੈਂਗਨੇਟ, 30 ਗ੍ਰਾਮ ਪੰਜੇ ਲੂਣ ਅਤੇ 20 ਗ੍ਰਾਮ ਮਾਜੂਫਲ ਦਾ ਚੂਰਨ ਬਣਾ ਕੇ ਹਰ ਰੋਜ਼ ਮੰਜਨ ਕਰਨ ਨਾਲ ਪਾਈਰੀਆ ਰੋਗ ਦੂਰ ਹੁੰਦਾ ਹੈ |
- ਕਾਲੀ ਮਿਰਚ, ਕਾਲਾ ਲੂਣ ਅਤੇ ਨਿੰਮ ਦੀਆਂ ਨਰਮ ਪੱਤੀਆਂ ਹਰ ਰੋਜ਼ ਖਾਣ ਨਾਲ ਖੂਨ ਸਾਫ਼ ਹੋ ਕੇ ਪਾਇਰਿਆ ਠੀਕ ਹੁੰਦਾ ਹੈ |
- ਕੱਥਾ ਚੂਸਣ ਨਾਲ ਮਸੂੜਿਆਂ ਦਾ ਦਰਦ ਠੀਕ ਹੁੰਦਾ ਹੈ |
- ਸਿਰਕੇ ਵਿੱਚ ਲੂਣ ਅਤੇ ਫਟਕਰੀ ਪਾ ਕੇ ਕੁੱਲਾ ਕਰਨ ਨਾਲ ਮਸੂੜਿਆਂ ਵਿਚੋਂ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ |
- ਆਂਵਲਾ ਸਾੜ ਕੇ ਉਸ ਵਿੱਚ ਸੇਂਧਾ ਲੂਣ ਥੋੜਾ ਜਿਹਾ ਮਿਲਾ ਕੇ ਸਰੋਂ ਦੇ ਤੇਲ ਨਾਲ ਮੰਜਨ ਕਰਨ ਨਾਲ ਪਾਇਰਿਆ ਠੀਕ ਹੁੰਦਾ ਹੈ |
- ਇਲਾਚੀ, ਕਸਕਾਸ ਅਤੇ ਲੌਂਗ ਤੇ ਤੇਲ ਨੂੰ ਮਿਲਾ ਕੇ ਦੰਦਾਂ ‘ਤੇ ਮੰਜਨ ਕਰਨ ਨਾਲ ਪਾਇਰਿਆ ਠੀਕ ਹੁੰਦਾ ਹੈ |