ਪੇਟ ਦੇ ਦਰਦ (Stomach pain) ਅਤੇ ਕਬਜ ਵਿੱਚ ਘਰੇਲੂ ਉਪਚਾਰ
ਪੇਟ ਦਾ ਦਰਦ (Stomach pain) –
- ਜਮੁਨ ਸੇਂਧਾ ਲੂਣ ਲਗਾ ਕੇ ਖਾਣ ਨਾਲ ਢਿੱਡ ਪੀੜ ਠੀਕ ਹੁੰਦੀ ਹੈ |
- ਪਪੀਤੇ ਨੂੰ ਕੱਟ ਕੇ ਕਾਲੀ ਮਿਰਚ ਅਤੇ ਨਿੰਬੂ ਦਾ ਰਸ ਪਾ ਕੇ, ਸੇਂਧਾ ਲੂਣ ਮਿਲਾ ਕੇ ਕਹਾਂ ਨਾਲ ਪੇਟ ਦਾ ਦਰਦ ਠੀਕ ਹੁੰਦਾ ਹੈ |
- ਅਨਾਰ ਦੇ 30 ਗ੍ਰਾਮ ਰਸ ਵਿੱਚ ਕਾਲੀ ਮਿਰਚ ਦਾ ਚੂਰਨ 1 ਗ੍ਰਾਮ ਅਤੇ ਸੇਂਧਾ ਲੂਣ ਮਿਲਾ ਕੇ ਪੀਣ ਨਾਲ ਢਿੱਡ ਪੀੜ ਠੀਕ ਹੁੰਦੀ ਹੈ |
- ਤ੍ਰਿਫਲਾ ਦੇ 3 ਗ੍ਰਾਮ ਚੂਰਨ ਵਿੱਚ 3 ਗ੍ਰਾਮ ਮਿਸ਼ਰੀ ਮਿਲਾ ਕੇ ਥੋੜ੍ਹੇ ਜਿਹੇ ਗਰਮ ਪਾਣੀ ਨਾਲ ਖਾਣ ਨਾਲ ਅਨੇਕ ਤਰ੍ਹਾਂ ਦੀ ਢਿੱਡ ਪੀੜ ਠੀਕ ਹੁੰਦੀ ਹੈ |
- ਸੰਤਰੇ ਦੇ 20 ਗ੍ਰਾਮ ਰਸ ਵਿੱਚ ਥੋੜ੍ਹੀ ਜਿਹੀ ਭੁੰਨੀ ਹਿੰਗ ਅਤੇ ਕਾਲਾ ਲੂਣ ਮਿਲਾ ਕੇ ਪੀਣ ਨਾਲ ਢਿੱਡ ਪੀੜ ਠੀਕ ਹੁੰਦੀ ਹੈ |
- ਹਿੰਗ ਨੂੰ ਗਰਮ ਪਾਣੀ ਵਿੱਚ ਘੋਲ ਕੇ ਧੁੰਨੀ ਦੇ ਆਸੇ-ਪਾਸੇ ਗਾੜ੍ਹਾ ਲੇਪ ਕਰਨ ਨਾਲ ਦਰਦ ਠੀਕ ਹੁੰਦਾ ਹੈ |
- ਕਬਜ਼ ਕਰਕੇ ਦਰਦ ਹੋਣ ‘ਤੇ 250 ਗ੍ਰਾਮ ਦਹੀਂ ਵਿੱਚ ਭੁੱਜਿਆ ਜ਼ੀਰਾ 5 ਗ੍ਰਾਮ ਅਤੇ ਕਾਲਾ ਲੂਣ 5 ਗ੍ਰਾਮ ਮਿਲਾ ਕੇ ਪੀਣ ਨਾਲ ਦਰਦ ਖਤਮ ਹੁੰਦਾ ਹੈ |
- 10 ਗ੍ਰਾਮ ਅਰੰਡੀ ਦਾ ਤੇਲ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਕਬਜ਼ ਦੂਰ ਹੋਣ ਨਾਲ ਦਰਦ ਠੀਕ ਹੁੰਦਾ ਹੈ |
- ਨਿੰਬੂ ਦਾ ਰਸ 5 ਗ੍ਰਾਮ, ਅਦਰਕ ਦਾ ਰਸ 5 ਗ੍ਰਾਮ, ਕਾਲੀ ਮਿਰਚ ਦਾ ਚੂਰਨ ਇਕ ਗ੍ਰਾਮ ਮਿਲਾ ਕੇ ਪੀਣ ਨਾਲ ਦਰਦ ਠੀਕ ਹੁੰਦਾ ਹੈ |
- ਸੁੰਢ ਦਾ ਚੂਰਨ 3 ਗ੍ਰਾਮ, ਸੇਂਧਾ ਲੂਣ ਮਿਲਾ ਕੇ ਥੋੜ੍ਹੇ ਜਿਹੇ ਗਰਮ ਪਾਣੀ ਵਿੱਚ ਖਾਣ ਨਾਲ ਦਰਦ ਠੀਕ ਹੁੰਦਾ ਹੈ |
ਕਬਜ਼ (Constipation) –
- ਇੰਦਰੈਨ ਦਾ ਗੁੱਦਾ 3 ਮਾਸੇ ਦੁੱਧ ਵਿੱਚ ਪੀਸ ਕੇ ਛਾਣ ਕੇ ਪੀਣ ਨਾਲ ਕਬਜ਼ ਦੂਰ ਹੁੰਦੀ ਹੈ |
- ਅਮਲਤਾਸ ਦੀ ਗਿਰੀ 4 ਤੋਲੇ ਰਾਤ ਨੂੰ ਪਾਣੀ ਵਿੱਚ ਭਿੱਜਣ ਲਈ ਰੱਖੋ | ਸਵੇਰੇ ਛਾਣ ਕੀ ਖੰਡ ਦੋ ਤੋਲੇ ਮਿਲਾ ਕੇ ਪੀਉ | ਕਬਜ਼ ਦੂਰ ਹੋ ਜਾਏਗੀ |
- ਰਾਤ ਨੂੰ ਸੌਣ ਤੋਂ ਪਹਿਲਾਂ ਇਕ ਚਮਚਾ ਸ਼ਹਿਦ ਇਕ ਗਿਲਾਸ ਤਾਜ਼ੇ ਪਾਣੀ ਵਿੱਚ ਮਿਲਾ ਕੇ ਪੀਉ |
- ਇਕ ਨਿੰਬੂ ਕੱਟ ਕੇ ਰਾਤ ਨੂੰ ਤਰੇਲ ਵਿੱਚ ਰੱਖ ਦਿਉ | ਸਵੇਰੇ ਇਸਦੀ ਸ਼ਿਕੰਜਵੀ ਬਣਾ ਕੇ ਪੀਉ | ਇਸ ਨਾਲ ਕਬਜ਼ ਦੂਰ ਹੁੰਦੀ ਹੈ |
- ਜੇ ਰੋਟੀ ਨਾ ਪਚਦੀ ਹੋਵੇ, ਭੁੱਖ ਨਾ ਲੱਗਦੀ ਹੋਵੇ, ਖਾਣ ਤੋ ਬਾਅਦ ਖੱਟੇ ਡਕਾਰ ਆਉਂਦੇ ਹੋਣ ਤਾਂ ਭੋਜਨ ਤੋਂ ਦਸ ਮਿੰਟ ਪਹਿਲਾਂ ਅੱਧਾ ਨਿੰਬੂ ਅਦਰਕ ਅਤੇ ਲੂਣ ਨਾਲ ਖਾਉ |
- ਭੋਜਨ ਤੋਂ ਪਹਿਲਾਂ ਜਾਂ ਭੋਜਨ ਦੇ ਨਾਲ ਅੱਧੀ ਮੂਲੀ ਲੂਣ ਅਤੇ ਕਾਲੀ ਮਿਰਚ ਲਗਾ ਕੇ ਰੋਜ਼ ਖਾਉ | ਇਕ ਮਹੀਨੇ ਵਿੱਚ ਪੂਰਾ ਆਰਾਮ ਆਏਗਾ |
- ਪੀਲੀ ਹਰੜ ਦੇ ਛਿਲਕੇ ਨੂੰ ਪੀਸ-ਛਾਣ ਕੇ ਥੋੜ੍ਹਾ ਜਿਹਾ ਲੂਣ ਮਿਲਾ ਕੇ 6 ਮਾਸੇ ਥੋੜ੍ਹਾ ਜਿਹੇ ਗਰਮ ਪਾਣੀ ਨਾਲ ਖਾ ਲਵੋ ਕਬਜ਼ ਦੂਰ ਹੋ ਜਾਵੇਗੀ |
- ਸਵੇਰੇ ਬਿਨਾ ਕੁਝ ਖਾਧੇ 5 ਦਾਣੇ ਮੁਨੱਕੇ, 10 ਦਾਣੇ ਕਾਜੂ ਖਾਣ ਨਾਲ ਕਬਜ਼ ਦੂਰ ਹੋਵੇਗੀ |
- ਗੁਲਕੰਦ 4 ਤੋਲੇ ਦੁੱਧ ਦੇ ਨਾਲ ਖਾ ਕੇ ਸੌਂ ਜਾਉ | ਸਵੇਰੇ ਇਕ-ਦੋ ਵਾਰ ਪਖਾਨੇ ਆ ਜਾਣਗੇ |
- ਕੱਚੇ ਬਿਲ-ਫਲ ਦਾ ਗੁਦਾ ਖਾਣ ਜਾਂ ਇਸਦਾ ਸ਼ਰਬਤ ਪੀਣ ਨਾਲ ਕਬਜ਼ ਦੂਰ ਹੁੰਦੀ ਹੈ | ਇਸ ਨਾਲ ਦਸਤ ਨਹੀਂ ਲੱਗਦੇ, ਪਰ ਖੁੱਲ ਕੇ ਪਖਾਨੇ ਆਉਂਦਾ ਹੈ |
Home Remedies