ਅੱਖਾਂ ਦੇ ਰੋਗਾਂ (Eye Problems) ਵਿਚ ਘਰੇਲੂ ਉਪਚਾਰ
ਅੰਧਰਾਤਾ –
- ਆਂਵਲੇ ਦਾ ਚੂਰਨ ਅਤੇ ਮਿਸ਼ਰੀ ਬਰਾਬਰ ਲੈ ਕੇ ਮਿਲਾ ਕੇ ਹਰ ਰੋਜ਼ 10 ਗ੍ਰਾਮ ਪਾਣੀ ਨਾਲ ਖਾਣ ਨਾਲ ਅੱਖਾਂ (Eye) ਦਾ ਧੁੰਦਲਾਪਨ ਠੀਕ ਹੁੰਦਾ ਹੈ |
- ਪਿਆਜ ਦਾ ਰਸ ਨਿਚੋੜ ਕੇ ਦੋ-ਦੋ ਬੂੰਦਾਂ ਅੱਖਾਂ (Eye) ਵਿਚ ਪਾਉ ਅਤੇ 8-10 ਦਿਨ ਤਕ ਪਾਉਂਦੇ ਰਹੋ |
- 200 ਗ੍ਰਾਮ ਗਾਜਰ ਦਾ ਰਸ ਹਰ ਰੋਜ਼ ਪੀਣ ਨਾਲ ਸਰੀਰ ਵਿਚ ਤਾਕਤ ਵੱਧਣ ਨਾਲ ਅੰਧਰਾਤਾ ਠੀਕ ਹੁੰਦਾ ਹੈ |
- ਬਿਸਖਪਰਾ ਬੂਟੀ ਦੀ ਜੜ੍ਹ ਤਿੰਨ-ਚਾਰ ਬੂੰਦਾਂ ਪਾਣੀ ਵਿਚ ਰਗੜ ਕੇ ਸਲਾਈ ਨਾਲ ਅੱਖਾਂ (Eye) ਵਿਚ ਲਗਾਉਣ ਨਾਲ ਬਹੁਤ ਲਾਭ ਹੁੰਦਾ ਹੈ | ਕਈ ਦਿਨਾਂ ਤਕ ਲਗਾਤਾਰ ਅੱਖਾਂ ਵਿਚ ਲਗਾਉਂਦੇ ਰਹੋ |
- ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਸੈਰ ਅਤੇ ਤਰੇਲ ਨਾਲ ਭਿੱਜੀ ਘਾਹ ‘ਤੇ ਚੱਲਣ ਨਾਲ ਅੱਖਾਂ ਦੀ ਰੋਸ਼ਨੀ (Eyesight) ਵੱਧਦੀ ਹੈ |
- ਦੇਸੀ ਤੰਬਾਕੂ ਦੇ ਪੱਤੇ ਬਰੀਕ ਪੀਹ ਕੇ ਛਾਣ ਲਉ ਅਤੇ ਸਲਾਈ ਨਾਲ ਅੱਖਾਂ ਵਿਚ ਲਗਾਉ |
ਐਨਕ ਉਤਾਰਨ ਲਈ –
100 ਗ੍ਰਾਮ ਖਸਖਸ, 100 ਗ੍ਰਾਮ ਕਾਲੀ ਮਿਰਚ, 100 ਗ੍ਰਾਮ ਭੁਜੇ ਛੋਲੇ, 100 ਗ੍ਰਾਮ ਸੌਂਫ, 100 ਗ੍ਰਾਮ ਮਿਸ਼ਰੀ, 100 ਗ੍ਰਾਮ ਬਦਾਮ ਗਿਰੀ ਇਨ੍ਹਾਂ ਨੂੰ ਇਕੱਠੀ ਪੀਸ ਲਓ | ਸਵੇਰੇ ਖਾਲੀ ਪੇਟ ਇੱਕ ਚਮਚ ਦੁੱਧ ਨਾਲ 40 ਦਿਨ ਲਗਾਤਾਰ ਲੈਣ ਨਾਲ ਇਕ ਨੰਬਰ ਦੀ ਐਨਕ ਉੱਤਰ ਜਾਂਦੀ ਹੈ |
ਅੱਖ ਦੁੱਖਣੀ ਆਉਣਾ –
- ਜਿਸ ਦਿਨ ਅੱਖ (Eye) ਦੁੱਖਣ ਲੱਗੇ, ਉਸੇ ਦਿਨ ਧਤੂਰੇ ਦਾ ਪੱਤਾ ਗਰਮ ਕਰਕੇ, ਉਸਦਾ ਪਾਣੀ ਕੱਡ ਕੇ ਥੋੜ੍ਹਾ ਜਿਹਾ ਗਰਮ ਕਰਕੇ ਕੰਨ ਵਿਚ ਪਾਉ | ਜੇ ਸੱਜੀ ਅੱਖ ਦੁਖਦੀ ਹੋਵੇ ਤਾਂ ਖੱਬੇ ਕੰਨ ਵਿਚ ਅਤੇ ਜੇ ਖੱਬੀ ਅੱਖ ਦੁਖਦੀ ਹੋਵੇ ਤਾਂ ਸੱਜੇ ਕੰਨ ਵਿਚ ਪਾਉ |
- ਫਟਕਰੀ ਦੋ ਮਾਸੇ, ਅਫੀਮ 4 ਰੱਤੀ-ਦੋਨਾਂ ਨੂੰ 4 ਤੋਲੇ ਗੁਲਾਬ ਜਲ ਵਿਚ ਘੋਲ ਕੇ ਛਾਣ ਲਵੋ ਅਤੇ ਸ਼ੀਸ਼ੀ ਵਿਚ ਸਾਵਧਾਨੀ ਨਾਲ ਰਖੋ | ਲੋੜ ਪੈਣ ‘ਤੇ ਦੋ-ਚਾਰ ਬੂੰਦਾ ਅੱਖਾਂ ਵਿਚ ਪਾਉਣ ਨਾਲ ਲਾਭ ਹੁੰਦਾ ਹੈ |
- ਅਨਾਰ ਦੇ ਪੱਤਿਆਂ ਨੂੰ ਪਾਣੀ ਵਿਚ ਪੀਹ ਕੇ ਟਿੱਕੀ ਬਣਾ ਕੇ ਅੱਖਾਂ ‘ਤੇ ਬੰਨ੍ਹਣ ਨਾਲ ਅੱਖਾਂ ਦੀ ਜਲਨ ਅਤੇ ਚੋਭ ਠੀਕ ਹੁੰਦੀ ਹੈ |
- ਕਿੱਕੜ ਦੇ ਪੱਤਿਆਂ ਨੂੰ ਪਾਣੀ ਵਿਚ ਪੀਹ ਕੇ ਅੱਖਾਂ ‘ਤੇ ਲਗਾਉਣ ਨਾਲ ਅੱਖਾਂ ਵਿਚਲੀ ਚੋਭ ਅਤੇ ਜਲਨ ਵਿਚ ਲਾਭ ਹੁੰਦਾ ਹੈ |
- ਦੇਵੀ ਚੰਦਨ ਦਾ ਪਲਕਾਂ ‘ਤੇ ਲੇਪ ਕਰਨ ਨਾਲ ਆਈ ਹੋਈ ਅੱਖ (Eye) ਇਕ ਦੋ ਦਿਨਾਂ ਵਿਚ ਠੀਕ ਹੋ ਜਾਂਦੀ ਹੈ |
ਸੁਲਾਫ (ਬਾਹਮਨੀ) –
- ਰੂੰ ਦੀ ਮੋਟੀ ਬੱਤੀ ਬਣਾ ਕੇ ਅੱਕ ਦੇ ਦੁਧ ਵਿਚ ਭਿਉਂ ਕੇ ਸੁੱਕਾ ਲਵੋ | ਫੇਰ ਮਿੱਠੇ ਤੇਲ ਵਿਚ ਇਹ ਬੱਤੀ ਸਾੜ ਕੇ ਉਸਦਾ ਕੱਜਲ ਤਿਆਰ ਕਰੋ ਅਤੇ ਇਸ ਕੱਜਲ ਨੂੰ ਅੱਖਾਂ ਵਿਚ ਹਰ ਰੋਜ਼ ਲਗਾਉ |
- ਕਿੱਕਰ ਦੀਆਂ ਨਰਮ ਫਲੀਆਂ ਦਾ ਰਸ, ਲਾਲ ਅਤੇ ਸੁਜਿਆਂ ਪਲਕਾਂ ‘ਤੇ ਲਗਾਉਣ ਨਾਲ ਸੋਜ਼ ਖਤਮ ਹੁੰਦੀ ਹੈ ਅਤੇ ਵਾਲ ਨਿਕਲ ਆਉਂਦੇ ਹਨ |
- ਅੱਕ ਦੀ ਜੜ੍ਹ ਸਾੜ ਕੇ ਪਾਣੀ ਵਿਚ ਮਿਲਾ ਕੇ ਪਲਕਾਂ ਦੇ ਕਿਨਾਰਿਆਂ ‘ਤੇ ਲਗਾਉ |