ਪਿੱਤੇ ਦੀ ਪੱਥਰੀ (gallbladder stones) ਅਤੇ ਮੋਟਾਪੇ ਲਈ ਘਰੇਲੂ ਉਪਚਾਰ
- ਗੋਖਰੂ ਦੇ ਬੀਜਾਂ ਦਾ ਚੂਰਨ ਸ਼ਹਿਦ ਨਾਲ ਬੱਕਰੀ ਦੇ ਦੁੱਧ ਨਾਲ ਮਿਲਾ ਕੇ ਪੀਣ ਨਾਲ ਪੱਥਰੀ ਟੁੱਟ ਕੇ ਨਿਕਲ ਜਾਂਦੀ ਹੈ |
- ਰੇੜ ਦੇ ਪੱਤੇ, ਸੁੰਢ, ਵਰੁਣ ਦੀ ਛਾਲ ਅਤੇ ਗੋਖਰੂ ਦਾ ਕਾੜ੍ਹਾ ਬਣਾ ਕੇ ਸਵੇਰੇ ਪੀਣ ਨਾਲ ਪਿੱਤੇ ਦੀ ਪੱਥਰੀ (Gallbladder stones), ਛੇਤੀ ਖਤਮ ਹੁੰਦੀ ਹੈ |
- ਸੁੰਢ, ਗੋਖਰੂ ਅਤੇ ਵਰੁਣ ਦੀ ਛਾਲ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਪਿੱਤੇ ਦੀ ਪੱਥਰੀ ਖਤਮ ਹੁੰਦੀ ਹੈ |
- ਸੰਗੇਏਹੂਦ 4 ਰੱਤੀ ਅਤੇ ਅਰਹਰ ਦੇ ਪੱਤੇ 6 ਮਾਸ਼ੇ ਬਰੀਕ ਪੀਸ ਕੇ ਪਾਣੀ ਮਿਲਾ ਕੇ ਪੀਣ ਨਾਲ ਪੱਥਰੀ ਵਿੱਚ ਬਹੁਤ ਲਾਭ ਹੁੰਦਾ ਹੈ |
- ਗਾਜਰ ਦਾ ਰਸ 250 ਗ੍ਰਾਮ ਹਰ ਰੋਜ਼ ਪੀਣ ਨਾਲ ਪੱਥਰੀ ਹੌਲੀ-ਹੌਲੀ ਖਤਮ ਹੋ ਜਾਂਦੀ ਹੈ |
- 200 ਗ੍ਰਾਮ ਅੰਗੂਰ ਦਾ ਰਸ ਹਰ ਰੋਜ਼ ਪੀਣ ਜਾਂ ਅੰਗੂਰ ਖਾਣ ਨਾਲ ਪਿੱਤੇ ਦੀ ਪੱਥਰੀ ਵਿੱਚ ਬਹੁਤ ਲਾਭ ਹੁੰਦਾ ਹੈ |
- ਅੱਧਾ ਕਿਲੋ ਅਲਸੀ, 150 ਗ੍ਰਾਮ ਦੇਸੀ ਖੰਡ | ਦੋਵਾਂ ਨੂੰ ਬਾਰੀਕ ਪੀਸ ਕੇ ਦੋ ਚਮਚ ਸਵੇਰੇ, ਦੋ ਚਮਚ ਸ਼ਾਮ ਨੂੰ ਖਾਣ ਤੋਂ ਬਾਅਦ ਪਾਣੀ ਨਾਲ ਲਵੋ |
- 2. ਭੋਜਨ ਤੋਂ ਪਹਿਲਾਂ ਸਲਾਦ ਦੇ ਰੂਪ ਵਿੱਚ ਪਿਆਜ਼ ਅਤੇ ਟਮਾਟਰ ਥੋੜ੍ਹਾ ਜਿਹਾ ਸੇਂਧਾ ਲੂਣ ਲਗਾ ਕੇ ਖਾਣ ਨਾਲ ਅਤੇ ਰੋਟੀ ਘੱਟ ਖਾਣ ਨਾਲ ਮੋਟਾਪਾ (Obesity) ਖਤਮ ਹੁੰਦਾ ਹੈ |
- ਵਿਜੈਸਾਰ ਦਾ ਕਾੜ੍ਹਾ ਬਣਾ ਕੇ ਉਸ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਮੋਟਾਪਾ ਖਤਮ ਹੁੰਦਾ ਹੈ |
- ਤ੍ਰਿਕੁੱਟ, ਤ੍ਰਿਫਲਾ, ਗੁੱਗਲ ਅਤੇ ਕਾਲੀ ਮਿਰਚ ਦਾ ਚੂਰਨ ਬਰਾਬਰ ਲੈ ਕੇ ਅਰੰਡੀ ਦੇ ਤੇਲ ਵਿੱਚ ਚੰਗੀ ਤਰ੍ਹਾਂ ਘੋਲ ਕੇ ਹਰ ਰੋਜ਼ 3 ਗ੍ਰਾਮ ਚੂਰਨ ਖਾਣ ਨਾਲ ਮੋਟਾਪਾ ਘੱਟ ਹੁੰਦਾ ਹੈ |
- 500 ਗ੍ਰਾਮ ਹਰੜ, 500 ਗ੍ਰਾਮ ਸੇਂਧਾ ਲੂਣ ਅਤੇ 250 ਗ੍ਰਾਮ ਕਾਲਾ ਲੂਣ ਮਿਲਾ ਕੇ ਇਸ ਵਿੱਚ 20 ਗਵਾਰਪਾਠੇ ਦਾ ਰਸ ਪਾਉ | ਰਸ ਨੂੰ ਘੋਲ ਕੇ ਸੁੱਕਾ ਲਵੋ ਅਤੇ 3 ਗ੍ਰਾਮ ਰਾਤ ਨੂੰ ਗਰਮ ਪਾਣੀ ਨਾਲ ਖਾਣ ਨਾਲ ਮੋਟਾਪਾ ਖਤਮ ਹੁੰਦਾ ਹੈ |
- ਅਗਨੀਮੰਥ ਦਾ ਕਾੜ੍ਹਾ ਬਣਾ ਕੇ ਅਰਜੁਨ ਦਾ ਚੂਰਨ 2 ਗ੍ਰਾਮ ਮਿਲਾ ਕੇ ਪੀਣ ਨਾਲ ਮੋਟਾਪਾ ਘੱਟ ਹੁੰਦਾ ਹੈ |
- ਤ੍ਰਿਫਲਾ ਚੂਰਨ 15 ਗ੍ਰਾਮ ਰਾਤ ਨੂੰ ਥੋੜ੍ਹੇ ਜਿਹੇ ਗਰਮ ਪਾਣੀ ਵਿੱਚ ਪਾ ਕੇ ਰਖੋ | ਸਵੇਰੇ ਇਸ ਨੂੰ ਛਾਣ ਕੇ ਸ਼ਹਿਦ ਮਿਲਾ ਕੇ ਪੀਣ ਨਾਲ ਕੁਝ ਦਿਨਾਂ ਵਿੱਚ ਮੋਟਾਪਾ ਖਤਮ ਹੋਣ ਲੱਗਦਾ ਹੈ |
Home Remedies