ਚਿਹਰੇ ਦੀਆਂ ਝੁਰੜੀਆਂ (Face wrinkles) ਅਤੇ ਚਿਹਰੇ ਦੇ ਦਾਗਾਂ ਲਈ ਗਰੇਲੂ ਉਪਚਾਰ

Face Wrinkles : ਚਿਹਰੇ ਦੀਆਂ ਝੁਰੜੀਆਂ ਅਤੇ ਚਿਹਰੇ ਦੇ ਦਾਗਾਂ ਲਈ ਗਰੇਲੂ ਉਪਚਾਰ

ਚਿਹਰੇ ਦੀਆਂ ਝੁਰੜੀਆਂ (Face wrinkles) –

 1. ਲਗਾਤਾਰ ਤਿੰਨ ਹਫਤੇ ਤਕ ਛੋਟਾ ਗਿਲਾਸ ਰਸ ਦਾ ਇਸ ਤਰ੍ਹਾਂ ਪੀਉ ਜਿਸ ਵਿੱਚ ਤਿੰਨ ਹਿੱਸੇ ਗਾਜਰ, ਦੋ ਹਿੱਸੇ ਟਮਾਟਰ ਅਤੇ ਇਕ ਹਿੱਸਾ ਚੁਕੰਦਰ ਦਾ ਰਸ ਹੋਵੇ | ਝੁਰੜੀਆਂ (Face wrinkles) ਠੀਕ ਹੋਣ ਲੱਗ ਜਾਂਦੀਆਂ ਹਨ |
 2. ਤੁਲਸੀ ਦੀਆਂ 30 ਤਾਜ਼ੀਆਂ ਪੱਤਿਆ ਨੂੰ ਸਾਫ਼ ਸਿੱਲਵੱਟੇ ਤੇ ਚੱਟਨੀ ਵਾਂਗ ਪੀਸ ਲਉ ਅਤੇ ਅੱਧੀ ਕੌਲੀ ਦਹੀਂ ਵਿੱਚ ਮਿਲਾ ਕੇ ਰੋਜ਼ਾਨਾ ਸਵੇਰੇ ਨਾਸ਼ਤੇ ਤੋ ਅੱਧਾ ਘੰਟਾ ਪਹਿਲਾਂ ਲਉ | ਸ਼ਰੀਰ ਦੀਆਂ ਝੁਰੜੀਆਂ ਠੀਕ ਹੁੰਦੀਆਂ ਨਜ਼ਰ ਆਉਣਗੀਆਂ | ਚੰਗੇ ਨਤੀਜੇ ਲਈ ਘੱਟੋ-ਘੱਟ ਚਾਰ ਮਹੀਨੇ ਤੱਕ ਪ੍ਰਯੋਗ ਕਰੋ |
 3. ਲਗਾਤਾਰ ਆਂਵਲੇ ਦੀ ਵਰਤੋਂ ਕਰਨ ਨਾਲ ਝੁਰੜੀਆਂ (Face wrinkles) ਗਾਇਬ ਹੋ ਕੇ ਬੁਢਾਪੇ ਵਿੱਚ ਖੂਨ ਵਾਲੀਆਂ ਨਾੜਾਂ ਲਚਕੀਲੀਆਂ ਬਣੀਆਂ ਰਹਿੰਦੀਆਂ ਹਨ |
 4. ਥੋੜ੍ਹਾ ਜਿਹਾ ਵੇਸਣ, ਚੁਟਕੀ ਮਾਤਰ ਪੀਸੀ ਹੋਈ ਹਲਦੀ ਅਤੇ ਤਾਜ਼ੇ ਦੁੱਧ ਦੇ ਦੋ-ਚਾਰ ਚਮਚੇ ਪਾ ਕੇ ਵੱਟਣਾ ਤਿਆਰ ਕਰੋ ਅਤੇ ਸਵੇਰ-ਸ਼ਾਮ ਰੋਜ਼ਾਨਾ ਲਗਾਉ | ਝੁਰੜੀਆਂ ਤਾਂ ਦੂਰ ਹੋਣਗੀਆਂ ਹੀ, ਨਾਲ-ਨਾਲ ਚਿਹਰੇ ‘ਤੇ ਵੀ ਨਿਖਾਰ ਆਏਗਾ |
 5. ਝੁਰੜੀਆਂ  ਤੋਂ ਬਚਣ ਲਈ ਆਪਣੇ ਸਾਥੀ ਤੋਂ ਹਫਤੇ ਵਿੱਚ ਦੋ-ਦੋ ਤਿੰਨ ਵਾਰ ਵਧੀਆ ਕ੍ਰੀਮ ਨਾਲ ਝੁਰੜੀਆਂ ਦੇ ਉਲਟ ਦਿਸ਼ਾ ਵਿੱਚ ਉਸਦੇ ਹੱਥਾਂ ਨਾਲ ਮਾਲਿਸ਼ ਕਰਵਾਓ, ਘੱਟੋ-ਘਟ 15 ਮਿੰਟ ਤਕ ਤਾਂ ਜ਼ਰੂਰ ਕਰਵਾਓ |
 6. ਜਿਵੇਂ ਕਿ ਸਾਰੀਆਂ ਔਰਤਾਂ ਜਾਣਦੀਆਂ ਹਨ ਕਿ ਦੁੱਧ ਨਾਲ ਨਹਾਉਣ ਤੇ ਚਮੜੀ ਮੁਲਾਇਮ ਬਣਦੀ ਹੈ | ਮਗਰ ਅੱਜਕੱਲ੍ਹ ਤਾਂ ਮਹਿੰਗਾਈ ਦੇ ਜ਼ਮਾਨੇ ਵਿੱਚ ਇੰਜ ਅਸੰਭਵ ਹੈ | ਤੁਸੀਂ ਛੋਟੀ ਕੌਲੀ ਵਿੱਚ ਕੁਝ ਚਮਚੇ ਦੁੱਧ ਪਾ ਕੇ ਰੂੰ ਦੇ ਫਾਹੇ ਨਾਲ ਮੁੰਹ ਦੀ ਚਮੜੀ ਸਾਫ਼ ਕਰੋ | ਜਦੋਂ ਰੂੰ ਗੰਦੀ ਹੋ ਜਾਵੇ ਤਾਂ ਉਸ ਨੂੰ ਬਦਲ ਦਿਉ | ਰੋਜ਼ਾਨਾ ਪ੍ਰਯੋਗ ਨਾਲ ਝੁਰੜੀਆਂ ਗਾਇਬ ਹੋ ਜਾਣਗੀਆਂ |
 7. ਸਭ ਤੋਂ ਆਸਾਨ ਤਰੀਕਾ ਰਾਤ ਨੂੰ ਸੌਂਣ ਤੋਂ ਪਹਿਲਾਂ ਅੱਧਾ ਨਿੰਬੂ ਕੱਟ ਕੇ ਗੁਲਾਬ ਜਲ ਵਿੱਚ ਬਾਰ-ਬਾਰ ਡੁਬੋ ਕੇ ਚਿਹਰੇ ‘ਤੇ ਮੱਲਣ ਨਾਲ ਕੁਝ ਹੀ ਹਫਤਿਆਂ ਵਿੱਚ ਤੁਸੀਂ ਵਾਕਈ ਚੌਦਵੀਂ ਦਾ ਚੰਨ ਦਿੱਸਣ ਲੱਗੋਗੇ |

ਚਿਹਰੇ ਦੇ ਦਾਗ –

 1. ਬਰਗਦ ਦੀਆਂ ਨਰਮ ਕੋਂਪਲਾਂ ਅਤੇ ਮਸਰ ਬਰਾਬਰ ਮਾਤਰਾ ਵਿੱਚ ਲੈ ਕੇ ਗਾਂ ਦੇ ਦੁੱਧ ਵਿੱਚ ਪੀਸ ਕੇ ਲਗਾਉਣ ਨਾਲ ਚੇਚਕ ਤਕ ਦੇ ਦਾਗ ਮਿਟ ਜਾਂਦੇ ਹਨ |
 2. ਬਾਦਾਮ ਦੀ ਗਿਰੀ ਦੁੱਧ ਵਿੱਚ ਘਿਸਾ ਕੇ ਲਗਾਉਣ ‘ਤੇ ਦਾਗ-ਧੱਬੇ ਦੂਰ ਹੋ ਕੇ ਚਿਹਰੇ ਦੀ ਚਮਕ ਵੱਧ ਜਾਂਦੀ ਹੈ |
 3. ਮਦਾਰ ਦੇ ਦੁੱਧ ਵਿੱਚ ਹਲਦੀ ਘਿਸਾ ਕੇ ਚਿਹਰੇ ਤੇ ਲਗਾਉਣ ਨਾਲ ਛਾਇਆਂ ਅਤੇ ਚਿਹਰੇ ਦੇ ਹਰ ਤਰ੍ਹਾਂ ਦੇ ਦਾਗ ਮਿਟ ਜਾਂਦੇ ਹਨ |
 4. ਥੋੜ੍ਹਾ ਜਿਹਾ ਵੇਸਣ, ਚੁਟਕੀ ਮਾਤਰ ਪੀਸੀ ਹੋਈ ਹਲਦੀ ਅਤੇ ਤਾਜ਼ੇ ਦੁੱਧ ਦੇ ਦੋ-ਚਾਰ ਚਮਚੇ ਪਾ ਕੇ ਵੱਟਣਾ ਤਿਆਰ ਕਰੋ ਅਤੇ ਸਵੇਰ-ਸ਼ਾਮ ਰੋਜ਼ਾਨਾ ਲਗਾਉ | ਝੁਰੜੀਆਂ ਤਾਂ ਦੂਰ ਹੋਣਗੀਆਂ ਹੀ, ਨਾਲ-ਨਾਲ ਚਿਹਰੇ ‘ਤੇ ਨਿਖਾਰ ਆਏਗਾ |

Leave a Reply

Your email address will not be published.