(Skin Diseases) ਚਮੜੀ ਦੇ ਰੋਗਾਂ ਵਿੱਚ ਘਰੇਲੂ ਉਪਚਾਰ

ਚਮੜੀ ਦੇ ਰੋਗਾਂ (Skin Diseases) ਵਿੱਚ ਘਰੇਲੂ ਉਪਚਾਰ

ਖਾਰਿਸ਼

  1. ਮੁੰਡੀ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਪੀਹ ਕੇ ਲੇਪ ਕਰਨ ਨਾਲ ਖਾਰਿਸ਼ ਠੀਕ ਹੁੰਦੀ ਹੈ |
  2. ਬਾਂਸਾਂ ਦੇ 100 ਗ੍ਰਾਮ ਨਰਮ ਪੱਤਿਆਂ ਨੂੰ 10 ਗ੍ਰਾਮ ਹਲਦੀ ਅਤੇ ਗਾਂ ਦੇ ਪਿਸ਼ਾਬ ਦੇ ਨਾਲ ਪੀਹ ਕੇ ਲੇਪ ਕਰਨ ਨਾਲ ਖਾਰਿਸ਼ ਠੀਕ ਹੁੰਦੀ ਹੈ |
  3. ਦੁੱਧ ਵਿੱਚ ਚੰਦਨ ਜਾਂ ਨਾਰੀਅਲ ਦਾ ਤੇਲ ਅਤੇ ਮੁਸ਼ਕਪੂਰ ਮਿਲਾ ਕੇ ਲਗਾਉਣ ਨਾਲ ਖਾਰਿਸ਼ ਠੀਕ ਹੁੰਦੀ ਹੈ |
  4. ਚਮੇਲੀ ਦੇ ਤੇਲ ਵਿੱਚ ਨਿੰਬੂ ਦਾ ਰਸ ਮਿਲਾ ਕੇ ਸਰੀਰ ‘ਤੇ ਮਾਲਿਸ਼ ਕਰਨ ਤੋਂ ਬਾਅਦ ਇਸ਼ਨਾਨ ਕਰਨ ਨਾਲ ਖਾਰਿਸ਼ ਤੋਂ ਛੁਟਕਾਰਾ ਮਿਲਦਾ ਹੈ |
  5. ਨਿੰਮ ਦੇ ਪੱਤੇ 6 ਗ੍ਰਾਮ, ਖੂਨ ਦੀ ਖਰਾਬੀ ਨਾਲ ਪੈਦਾ ਹੋਈ ਖਾਰਿਸ਼ ਨੂੰ ਖਤਮ ਕਰਨ ਲਈ ਕਾਲੀ ਮਿਰਚ ਦੇ 10 ਦਾਣਿਆਂ ਨਾਲ ਪੀਹ ਕੇ ਖਾਉ |
  6. ਆਂਵਲੇ ਦੀ ਗਿਟਕ ਨੂੰ ਸਾੜ ਕੇ ਸਵਾਹ ਬਣਾ ਲਵੋ | ਉਸ ਸਵਾਹ ਵਿੱਚ ਨਾਰੀਅਲ ਦਾ ਤੇਲ ਮਿਲਾ ਕੇ ਖਾਰਿਸ਼ ਵਾਲੇ ਹਿੱਸੇ ‘ਤੇ ਮਾਲਿਸ਼ ਕਰਨ ਨਾਲ ਖਾਰਿਸ਼ ਠੀਕ ਹੁੰਦੀ ਹੈ |

ਕਿੱਲ –

  1. ਲਾਲ ਚੰਦਨ ਨੂੰ ਮੱਝ ਦੇ ਦੁੱਧ ਵਿੱਚ ਪੀਹ ਕੇ ਮੂੰਹ ‘ਤੇ ਲੇਪ ਕਰਨ ਨਾਲ ਕਿੱਲਾਂ ਦੀ ਬਿਮਾਰੀ ਦੂਰ ਹੁੰਦੀ ਹੈ |
  2. ਅਨਾਰ ਦੀ ਛਾਲ, ਅਮਲਤਾਸ ਦੀ ਛਾਲ, ਲੋਘਰ, ਨਾਗਰਮੋਥਾਂ ਅਤੇ ਹਲਦੀ ਨੂੰ ਪੀਹ ਕੇ ਪਾਣੀ ਵਿੱਚ ਮਿਲਾ ਕੇ ਮੂੰਹ ‘ਤੇ ਲੇਪ ਕਰਨ ਨਾਲ ਕੁਝ ਦਿਨਾਂ ਵਿੱਚ ਕਿੱਲ ਖਤਮ ਹੋ ਜਾਂਦੇ ਹਨ |
  3. ਪੀਲੀ ਸਰ੍ਹੋਂ, ਮਸਰਾਂ ਦੀ ਦਾਲ, ਸੇਮਰ ਦੇ ਕੰਡੇ, ਚਿਰੌਂਜੀ ਅਤੇ ਬਦਾਮ ਦੇ ਗਿਰੀ ਬਰਾਬਰ ਲੈ ਕੇ ਪੀਹ ਕੇ ਰਾਤ ਨੂੰ ਥੋੜ੍ਹੇ ਜਿਹੇ ਦੁੱਧ ਵਿੱਚ ਮਿਲਾ ਕੇ ਮੂੰਹ ‘ਤੇ ਲੇਪ ਕਰਨ ਨਾਲ ਕਿੱਲ ਠੀਕ ਹੁੰਦੇ ਹਨ |
  4. ਮਸਰਾਂ ਦੀ ਦਾਲ, ਹਰੇ ਮਟਰ, ਸਰ੍ਹੋਂ, ਸੰਤਰੇ ਦੇ ਛਿਲਕੇ ਪੀਹ ਕੇ ਮੂੰਹ ‘ਤੇ ਲੀਪ ਕਰਨ ਨਾਲ ਕਿੱਲ ਛੇਤੀ ਖਤਮ ਹੁੰਦੇ ਹਨ |
  5. ਮੰਜੀਠ, ਅਰਜੁਨ ਦੀ ਛਾਲ ਅਤੇ ਬਾਂਸਾਂ ਦੀ ਛਾਲ ਨੂੰ ਪੀਹ ਕੇ ਸ਼ਹਿਦ ਮਿਲਾ ਕੇ ਲੇਪ ਕਰਨ ਨਾਲ ਕਿੱਲ ਦੂਰ ਹੁੰਦੇ ਹਨ |
  6. ਨਿੰਬੂ ਦੇ ਰਸ ਵਿੱਚ ਕਲੌਂਜੀ ਦੇ ਚੂਰਨ ਨੂੰ ਪੀਹ ਕੇ ਮੂੰਹ ‘ਤੇ ਲੇਪ ਕਰਨ ਨਾਲ ਕਿੱਲ ਘੱਟ ਹੋਣ ਲਗਦੇ ਹਨ |

Leave a Reply

Your email address will not be published.