Stomach problems
ਪੇਟ ਦੇ ਰੋਗਾਂ ਵਿੱਚ ਘਰੇਲੂ ਉਪਚਾਰ
Home Remedies in Stomach Problems
ਬਦਹਜ਼ਮੀ (Indigestion) –
- ਨਾਖ ਦੇ 20 ਗ੍ਰਾਮ ਰਸ ਵਿੱਚ 1 ਗ੍ਰਾਮ ਮੱਘ ਦਾ ਚੂਰਨ ਮਿਲਾ ਕੇ ਪੀਉ |
- ਗਾਜਰ ਦਾ 200 ਗ੍ਰਾਮ ਰਸ ਹਰ ਰੋਜ਼ ਥੋੜ੍ਹਾ ਜਿਹਾ ਸੇਂਧਾ ਨਮਕ ਅਤੇ ਸੁੰਢ ਦਾ ਚੂਰਨ ਜਾਂ ਕਾਲੀ ਮਿਰਚ ਦਾ ਚੂਰਨ 2 ਗ੍ਰਾਮ ਪਾ ਕੇ ਪੀਉ |
- ਪਿੱਪਰ ਦਾ ਚੂਰਨ 2 ਗ੍ਰਾਮ ਸ਼ਹਿਦ ਮਿਲਾ ਕੇ ਸਵੇਰੇ-ਸ਼ਾਮ ਖਾਉ |
- ਧਨੀਏ ਅਤੇ ਸੁੰਢ ਨੂੰ 20-20 ਗ੍ਰਾਮ ਪੀਸ ਕੇ ਚੂਰਨ ਬਣਾਉ | 3 ਗ੍ਰਾਮ ਚੂਰਨ ਥੋੜ੍ਹਾ ਜਿਹੇ ਗਰਮ ਪਾਣੀ ਨਾਲ ਖਾਉ |
- ਅਮਰੂਦ ਦੇ ਪੱਤਿਆਂ ਦੇ 10 ਗ੍ਰਾਮ ਰਸ ਵਿੱਚ ਥੋੜ੍ਹੀ ਜਿਹੀ ਸ਼ੱਕਰ ਮਿਲਾ ਕੇ ਹਰ ਰੋਜ਼ ਪੀਣ ਨਾਲ ਬਦਹਜ਼ਮੀ ਠੀਕ ਹੁੰਦੀ ਹੈ |
ਦਸਤ (Diarrhea) –
- ਇਸਬਗੋਲ 3-3 ਮਾਸ਼ੇ ਠੰਡੇ ਪਾਣੀ ਨਾਲ ਦਿਨ ਵਿੱਚ ਤਿੰਨ ਵਾਰ ਲਵੋ |
- ਇੰਦਰ ਜੋਂ ਦਾ ਚੂਰਨ 3-3 ਮਾਸ਼ੇ ਠੰਡੇ ਪਾਣੀ ਨਾਲ ਦਿਨ ਵਿੱਚ ਤਿਨ ਵਾਰ ਖਾਉ |
- ਦੋ ਪੱਕੇ ਕੇਲੇ ਲੈ ਕੇ ਉਨ੍ਹਾਂ ਦੇ ਗੁੱਦੇ ਵਿੱਚ ਗੁੜ, ਲੂਣ ਅਤੇ ਦਹੀਂ ਮਿਲਾ ਕੇ ਖਾਣ ਨਾਲ ਕੁਝ ਦਿਨਾਂ ਵਿੱਚ ਦਸਤ ਦੂਰ ਹੋ ਜਾਂਦੇ ਹਨ |
- ਅੱਧ ਪੱਕੇ ਬਿਲ ਦੀ ਗਿਰੀ ਨੂੰ ਪਾਣੀ ਵਿੱਚ ਉਬਾਲ ਕੇ ਛਾਣ ਲਵੋ | ਇਸ ਵਿੱਚ ਸ਼ਹਿਦ ਮਿਲਾ ਕੇ ਰੋਗੀ ਨੂੰ ਦਿਉ | ਲਾਭ ਹੋਵੇਗਾ |
- ਅਨਾਰ ਦਾ ਛਿਲਕਾ 10 ਗ੍ਰਾਮ ਕੁਟੱਜ ਦੀ ਛਾਲ 10 ਗ੍ਰਾਮ, 500 ਗ੍ਰਾਮ ਪਾਣੀ ਵਿੱਚ ਉਬਾਲ ਕੇ 100 ਗ੍ਰਾਮ ਪਾਣੀ ਬਾਕੀ ਰਹਿ ਜਾਣ ‘ਤੇ ਛਾਣ ਕੇ ਪੀਣ ਨਾਲ ਲਾਭ ਹੁੰਦਾ ਹੈ |
ਹੈਜ਼ਾ (Cholera) –
- ਜੇ ਰੋਗੀ ਦਸਤਾਂ ਅਤੇ ਉਲਟੀਆਂ ਨਾਲ ਨਿਢਾਲ ਹੋ ਗਿਆ ਹੋਵੇ ਤਾਂ ਅਫੀਮ ਅੱਧੀ ਰੱਤੀ ਇਕ ਰੱਤੀ ਚੂਨੇ ਵਿੱਚ ਮਿਲਾ ਕੇ ਖਵਾ ਦਿਓ (ਚੂਨਾ ਪਾਨ ਵਿੱਚ ਮਿਲਾ ਕੇ ਖਾਂ ਵਾਲਾ ਹੋਣਾ ਚਾਹਿਦਾ ਹੈ ) | ਫੌਰਨ ਦਸਤ ਬੰਦ ਹੋ ਜਾਣਗੇ |ਨੁਸਖੇ ਨੂੰ ਅਜਮਾਉਣ ਤੋ ਪਹਿਲਾ ਆਯੁਰਵੈਦਿਕ ਚਿਕਿਤਸਕ ਦੀ ਸਲਾਹ ਜਰੂਰ ਲਵੋ |
- ਨਿੰਬੂ ਦੇ ਬੀਜ, ਗੁਲਾਬ ਜਲ ਵਿੱਚ ਪੀਹ ਕੇ ਦੇਣ ਨਾਲ ਉਲਟੀਆਂ ਅਤੇ ਦਸਤ ਬੰਦ ਹੋ ਜਾਣਗੇ |
- ਅੱਕ ਦੀ ਜੜ੍ਹ ਪੁੱਟ ਕੇ ਮਿੱਟੀ ਸਾਫ ਕਰਕੇ ਉਸਦਾ ਛਿਲਕਾ ਲਾਹ ਦਿਉ ਅਤੇ ਉਸਦੇ ਬਰਾਬਰ ਕਾਲੀ ਮਿਰਚ ਮਿਲਾ ਕੇ ਅਦਰਕ ਦੇ ਰਸ ਵਿੱਚ ਪੀਕ ਕੇ ਛੋਲੇ ਬਰਾਬਰ ਗੋਲੀਆਂ ਬਣਾ ਲਵੋ | ਇਕ-ਇਕ ਗੋਲੀ, ਦੋ-ਦੋ ਘੰਟੇ ਦੇ ਬਾਅਦ ਦਿਉ | ਛੋਟੀ ਇਲਾਚੀ ਅਤੇ ਪੂਦਿਨੇ ਨੂੰ ਪਾਣੀ ਵਿੱਚ ਉਬਾਲ ਕੇ ਠੰਡਾ ਕਰਕੇ ਘੁਟ- ਘੁਟ ਕਰ ਕੇ ਪਿਲਾਉ |
- ਜਦੋਂ ਘਰ ਵਿੱਚ ਕਿਸੇ ਨੂੰ ਹੈਜ਼ਾ ਹੋ ਜਾਵੇ ਤਾਂ ਬਾਕੀ ਦੇ ਨਿਰੋਗ ਵਿਅਕਤੀਆਂ ਨੂੰ ਵੱਖ ਕਮਰੇ ਵਿੱਚ ਰੱਖੋ, ਉਸਦੇ ਖਾਣ-ਪੀਣ ਦੇ ਭਾਂਡੇ ਵੀ ਵੱਖਰੇ ਰੱਖੋ |
- ਅਖਰੋਟ ਦੀ ਗਿਰੀ ਦਾ ਤੇਲ ਢਿੱਡ ‘ਤੇ ਮੱਲ੍ਹਣ ਨਾਲ ਹੈਜ਼ਾ ਵਿੱਚ ਲਾਭ ਹੁੰਦਾ ਹੈ |
- ਜੇਕਰ ਘਰ ਵਿੱਚ ਜਾਂ ਆਸੇ-ਪਾਸੇ ਫੈਲ ਗਿਆ ਹੋਵੇ ਤਾਂ ਘੰਟੇ-ਘੰਟੇ ਬਾਅਦ ਆਪੋ-ਆਪਣੀ ਸੁਰਖਿਆ ਲਈ ਨਿੰਬੂ ਦੀ ਸ਼ਿਕੰਜਵੀ ਪੀਉ |
Home Remedies