Gale Ke Rog : ਗਲੇ ਦੇ ਰੋਗ, ਸੁੱਕੀ ਖੰਘ, ਖੰਘ ਦੇ ਰੋਗਾਂ ਲਈ ਘਰੇਲੂ ਉਪਚਾਰ

Gale Ke Rog : ਗਲੇ ਦੇ ਰੋਗ, ਸੁੱਕੀ ਖੰਘ, ਖੰਘ ਦੇ ਰੋਗਾਂ ਲਈ ਘਰੇਲੂ ਉਪਚਾਰ

Gale Ke Rog – 

ਗਲੇ ਪੈਣਾ (ਟਾਂਸਿਲ) –

 1. ਪਾਈਨਐਪਲ ਦਾ ਰਸ ਪੀਣ ਨਾਲ ਟਾਂਸਿਲਾਂ ਦੀ ਸੋਜ਼ ਦੁਰ ਹੁੰਦੀ ਹੈ |
 2. ਸ਼ਹਿਤੂਤ ਦੀਆਂ ਪੱਤਿਆਂ, ਅਰੰਡੀ ਅਤੇ ਨਿਰਗੁੰਡੀ ਤਿਨਾਂ ਨੂੰ 10-10 ਗ੍ਰਾਮ ਲੈ ਕੇ 400 ਗ੍ਰਾਮ ਪਾਣੀ ਵਿੱਚ ਉਬਾਲ ਕੇ ਉਸਦੀ ਭਾਫ਼ ਲੈਣ ਨਾਲ ਟਾਂਸਿਲ ਠੀਕ ਹੁੰਦਾ ਹੈ |
 3. ਲੋਬਿਆ 100 ਗ੍ਰਾਮ ਪਾਣੀ ਵਿੱਚ ਉਬਾਲ ਕੇ ਥੋੜਾ ਗਰਮ ਪੀਣ ਨਾਲ ਟਾਂਸਿਲ ਵਿੱਚ ਬਹੁਤ ਲਾਭ ਹੁੰਦਾ ਹੈ | ਪੀੜ ਅਤੇ ਸੋਜ਼ ਠੀਕ ਹੁੰਦੀ ਹੈ |
 4. ਅੱਕ ਦੇ 10 ਗ੍ਰਾਮ ਦੁੱਧ ਵਿੱਚ 3 ਗ੍ਰਾਮ ਸੇਂਧਾ ਲੂਣ ਪੀਸ ਕੇ ਗਲੇ ‘ਤੇ ਲੇਪ ਕਰਨ ਨਾਲ ਸੋਜ਼ ਵਿੱਚ ਲਾਭ ਹੁੰਦਾ ਹੈ |
 5. ਚਮੇਲੀ ਦੇ 100 ਗ੍ਰਾਮ ਪੱਤੇ 300 ਗ੍ਰਾਮ ਪਾਣੀ ਵਿੱਚ ਉਬਾਲ ਕੇ ਗਰਾਰੇ ਕਰਨ ਨਾਲ ਟਾਂਸਿਲਾਂ ਦੀ ਪੀੜ ਦੂਰ ਹੁੰਦੀ ਹੈ |
 6. ਸ਼ਹਿਤੂਤ ਦੇ 1੦੦ ਗ੍ਰਾਮ ਪੱਤੇ 300 ਗ੍ਰਾਮ ਪਾਣੀ ਵਿੱਚ ਉਬਾਲ ਕੇ ਗਰਾਰੇ ਕਰਨ ਨਾਲ ਲਾਭ ਹੁੰਦਾ ਹੈ |
 7. ਗੇਰੂ 2 ਗ੍ਰਾਮ ਅਤੇ ਕਾਲੀ ਜ਼ੀਰੀ 3 ਗ੍ਰਾਮ ਦੋਵੇਂ ਪਾਣੀ ਨਾਲ ਪੀਹ ਕੇ ਗਲੇ ‘ਤੇ ਲੇਪ ਕਰਨ ਨਾਲ ਸੋਜ਼ ਅਤੇ ਪੀੜ ਠੀਕ ਹੁੰਦੀ ਹੈ |

ਖੰਘ

 1. ਤੇਜ਼ ਪੱਤੇ ਦੀ ਛੱਲ ਅਤੇ ਪਿੱਪਲ ਬਰਾਬਰ ਲੈ ਕੇ ਕੁੱਟ ਕੇ ਚੂਰਨ ਬਣਾ ਕੇ 3 ਗ੍ਰਾਮ ਚੂਰਨ ਸ਼ਹਿਦ ਮਿਲਾ ਕੇ ਚੱਟਣ ਨਾਲ ਲਾਭ ਹੁੰਦਾ ਹੈ |
 2. ਅਦਰਕ ਦਾ ਰਸ 5 ਗ੍ਰਾਮ, 3 ਗ੍ਰਾਮ ਸ਼ਹਿਦ ਮਿਲਾ ਕੇ ਚੱਟਣ ਨਾਲ ਲਾਭ ਹੁੰਦਾ ਹੈ |
 3. ਸੁੰਢ 3 ਗ੍ਰਾਮ,  ਕਾਲੀ ਮਿਰਚ ਦਾ ਚੂਰਨ 3 ਗ੍ਰਾਮ ਮਿਲਾ ਕੇ ਸ਼ਹਿਦ ਨਾਲ ਚੱਟਣ ਨਾਲ ਖੰਘ ਦਾ ਨਾਸ਼ ਹੁੰਦਾ ਹੈ |
 4. ਛੋਟੀ ਕਟੇਰੀ ਦੇ ਫੁੱਲਾਂ ਦੇ ਕੇਸਰ ਨੂੰ 2 ਗ੍ਰਾਮ ਪੀਹ ਕੇ ਸ਼ਹਿਦ ਮਿਲਾ ਕੇ ਖਾਣ ਨਾਲ ਖੰਘ ਦਾ ਦੌਰਾ ਠੀਕ ਹੁੰਦਾ ਹੈ |
 5. ਕਚੂਰ ਅਤੇ ਆਂਵਲੇ ਦਾ ਚੂਰਨ, ਪੁਸ਼ੱਕਰ ਦੀ ਜੜ ਨੂੰ ਸੁਕਾ ਕੇ ਬਣਾਇਆ ਚੂਰਨ 10-10 ਗ੍ਰਾਮ ਮਿਲਾ ਕੇ, ਉਸ ਵਿੱਚ 3 ਗ੍ਰਾਮ ਸ਼ਹਿਦ ਮਿਲਾ ਕੇ 2-3 ਵਾਰ ਚੱਟ ਕੇ ਖਾਣ ਨਾਲ ਬਲਗਮ ਆਸਾਨੀ ਨਾਲ ਨਿਕਲ ਜਾਂਦਾ ਹੈ |
 6. ਬਹੁਤਾ ਖੰਘਣ ‘ਤੇ ਵੀ ਬਲਗਮ ਨਾ ਨਿਕਲੇ ਤਾਂ ਛੋਟੀ ਕਟੇਰੀ ਦੀ ਜੜ੍ਹ ਨੂੰ ਛਾਂ ਵਿੱਚ ਸੁੱਕਾ ਕੇ ਪੀਹ ਕੇ ਚੂਰਨ ਬਣਾ ਲਵੋ | 1 ਗ੍ਰਾਮ ਚੂਰਨ ਵਿੱਚ ਪਿੱਪਲ ਦਾ ਚੂਰਨ 1 ਗ੍ਰਾਮ ਮਿਲਾ ਕੇ ਉਸ ਵਿੱਚ 3 ਗ੍ਰਾਮ ਸ਼ਹਿਦ ਮਿਲਾ ਕੇ 2-3 ਵਾਰ ਚੱਟ ਕੇ ਖਾਣ ਨਾਲ ਬਲਗਮ ਆਸਾਨੀ ਨਾਲ ਨਿਕਲ ਜਾਂਦਾ ਹੈ |
 7. ਕਾਲੀ ਮਿਰਚ, ਗੂਲਰ ਦੇ ਫੁੱਲ ਅਤੇ ਢਾਕ ਦੀ ਨਰਮ ਕਲੀ ਨੂੰ ਬਰਾਬਰ ਲੈ ਕੇ ਪੀਹ ਕੇ ਚੂਰਨ ਬਣਾ ਲਵੋ | 5 ਗ੍ਰਾਮ ਚੂਰਨ ਬਣਾ ਲਵੋ | 5 ਗ੍ਰਾਮ ਚੂਰਨ ਸ਼ਹਿਦ ਮਿਲਾ ਕੇ ਚੱਟ ਕੇ ਖਾਣ ਨਾਲ ਬਹੁਤ ਲਾਭ ਹੁੰਦਾ ਹੈ | ਦਿਨ ਵਿੱਚ 3 ਵਾਰ ਖਾ ਸਕਦੇ ਹੋ |
 8. ਦ੍ਰੋਣਪੁਸ਼ੱਪੀ ਦੇ 3 ਗ੍ਰਾਮ ਰਸ ਵਿੱਚ ਬਹੇੜੇ ਦੇ ਛਿਲਕੇ ਦਾ 3 ਗ੍ਰਾਮ ਚੂਰਨ ਮਿਲਾ ਕੇ ਖਾਣ ਨਾਲ ਖੰਘ ਦਾ ਨਾਸ਼ ਹੁੰਦਾ ਹੈ |

 ਸੁੱਕੀ ਖੰਘ – 

 1. ਜਵੈਣ 20 ਗ੍ਰਾਮ, ਤੁਲਸੀ ਦੇ ਪੱਤੇ 20 ਗ੍ਰਾਮ, 10 ਗ੍ਰਾਮ ਸੇਂਧਾ ਲੂਣ ਮਿਲਾ ਕੇ ਚੂਰਨ ਬਣਾ ਲਵੋ | 3 ਗ੍ਰਾਮ ਚੂਰਨ ਕੋਸੇ ਪਾਣੀ ਨਾਲ ਖਾਣ ਨਾਲ ਜੁਕਾਮ ਅਤੇ ਖੰਘ ਦੂਰ ਹੁੰਦੀ ਹੈ |
 2. ਬਹੇੜੇ ਦਾ ਛਿਲਕਾ ਚੂਸਣ ਨਾਲ ਖੰਘ ਠੀਕ ਹੁੰਦੀ ਹੈ |
 3. ਤਿੱਲ ਅਤੇ ਮਿਸ਼ਰੀ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਸੁੱਕੀ ਖੰਘ ਵਿੱਚ ਲਾਭ ਹੁੰਦਾ ਹੈ |
 4. 400 ਗ੍ਰਾਮ ਦੁੱਧ ਵਿੱਚ 100 ਗ੍ਰਾਮ ਜਲੇਬੀ ਪਾ ਕੇ ਖਾਣ ਨਾਲ ਸੁੱਕੀ ਖੰਘ ਵਿੱਚ ਲਾਭ ਹੁੰਦਾ ਹੈ |
 5. ਮੁਣੁੱਕਾ, ਅਡੂਸਾ ਅਤੇ ਮਿਸ਼ਰੀ ਮਿਲਾ ਕੇ ਪੀਣ ਨਾਲ ਸੁੱਕੀ ਖੰਘ ਵਿੱਚ ਲਾਭ ਹੁੰਦਾ ਹੈ |
 6. ਪਾਨ ਦੇ ਪੱਤੇ ਵਿੱਚ ਜਵੈਣ ਰੱਖ ਕੇ ਚੂਸਣ ਨਾਲ ਸੁੱਕੀ ਖੰਘ ਮਿਟ ਜਾਂਦੀ ਹੈ |
 7. ਛੋਟੀ ਇਲਾਚੀ ਦੇ ਬੀਜ, ਛੋਟੀ ਪਿੱਪਲ ਅਤੇ ਸੁੰਢ 4-4 ਗ੍ਰਾਮ ਲੈ ਕੇ ਪੀਸ ਲਵੋ | 100 ਗ੍ਰਾਮ ਗੁੜ ਵਿੱਚ ਇਹ ਚੂਰਨ ਮਿਲਾ ਕੇ 1-1 ਗ੍ਰਾਮ ਦੀਆਂ ਗੋਲੀਆਂ ਬਣਾ ਲਵੋ | ਹਰ ਰੋਜ਼ ਰਾਤ ਨੂੰ 2 ਗੋਲੀਆਂ ਗਰਮ ਦੁੱਦ ਨਾਲ ਖਾਣ ਨਾਲ ਖੰਘ ਵਿੱਚ ਲਾਭ ਹੁੰਦਾ ਹੈ |
 8. ਮੁਲੱਥੀ ਦਾ ਚੂਰਨ ਸ਼ਹਿਦ ਦੇ ਨਾਲ ਮਿਲਾ ਕੇ ਚੱਟਣ ਨਾਲ ਸੁੱਕੀ ਖੰਘ ਵਿੱਚ ਬਲਗਮ ਪੈਦਾ ਹੋ ਜਾਂਦੀ ਹੈ |
 9. ਅਡੂਸੇ ਦੇ ਪੱਤੇ, ਸ਼ਤਾਬਾਰੀ ਅਤੇ ਮਿਸ਼ਰੀ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਸੁੱਕੀ ਖੰਘ ਮਿਟ ਜਾਂਦੀ ਹੈ |
 10. ਵੰਸਲੋਚਨ ਦਾ ਚੂਰਨ 2 1/2 ਮਾਸੇ ਲੈ ਕੇ ਸ਼ਹਿਦ ਮਿਲਾ ਕੇ ਪੀਣ ਨਾਲ ਸੁੱਕੀ ਖੰਘ ਦੂਰ ਹੋ ਜਾਂਦੀ ਹੈ |

ਹਿੱਚਕੀ –

 1. ਅਜਿਹੀ ਹਾਲਤ ਵਿੱਚ ਦਿਮਾਗ ਨੂੰ ਠੰਡਾ ਕਰਨ ਵਾਲੇ ਇਲਾਜ ਅਤੇ ਗੈਸ ਨੂੰ ਦੂਰ ਕਰਨ ਵਾਲੀਆਂ ਵੱਖ-ਵੱਖ ਦਵਾਈਆਂ ਲਾਭਕਾਰੀ ਪ੍ਰਭਾਵ ਪਾਉਂਦੀਆਂ ਹਨ | ਲੌਂਗ ਭੁੰਨ ਕੇ ਮੁੰਹ ਵਿੱਚ ਰੱਖ ਕੇ ਚੂਸਣਾ ਚਾਹਿਦਾ ਹੈ |
 2. ਤੁਲਸੀ ਦੇ ਪੱਤਿਆਂ ਦਾ ਰਸ 10 ਗ੍ਰਾਮ, 5 ਗ੍ਰਾਮ ਸ਼ਹਿਦ ਵਿੱਚ ਮਿਲਾ ਕੇ ਖਾਣ ਨਾਲ ਹਿੱਚਕੀ ਠੀਕ ਹੁੰਦੀ ਹੈ |
 3. ਮੂਲੀ ਦੇ ਤਾਜੇ ਨਰਮ ਪੱਤੇ ਖਾਣ ਜਾਂ ਮੂਲੀ ਦੇ ਪੱਤਿਆਂ ਦਾ ਰਸ 10 ਗ੍ਰਾਮ ਪੀਣ ਨਾਲ ਹਿੱਚਕੀ ਠੀਕ ਹੁੰਦੀ ਹੈ |
 4. ਰਾਈ 1 ਤੋਲਾ ਪਾਣੀ ਵਿੱਚ ਪੀਸ ਕੇ ਛਾਣ ਕੇ ਪਿਲਾਉ| ਹਿੱਚਕੀ ਕਿਸੇ ਵੀ ਕਰਨ ਆ ਰਹੀ ਹੋਵੇ ਇਸਦੀ ਵਰਤੋਂ ਨਾਲ ਬੰਦ ਹੋ ਜਾਵੇਗੀ |
 5. 10 ਗ੍ਰਾਮ ਗੁੜ ਵਿੱਚ ਥੋੜ੍ਹੀ ਜਿਹੀ ਹਿੰਗ ਮਿਲਾ ਕੇ ਖਾਣ ਨਾਲ ਹਿੱਚਕੀ ਬੰਦ ਹੋ ਜਾਂਦੀ ਹੈ |
 6. ਕਾਗਜ਼ੀ ਨਿੰਬੂ ਦੇ 10 ਗ੍ਰਾਮ ਰਸ ਵਿੱਚ ਸ਼ਹਿਦ ਅਤੇ ਥੋੜ੍ਹਾ ਜਿਹਾ ਲੂਣ ਮਿਲਾ ਕੇ ਚੱਟਣ ਨਾਲ ਗੈਸ ਦੇ ਬਦਲਣ ਨਾਲ ਹਿੱਚਕੀ ਬੰਦ ਹੁੰਦੀ ਹੈ |

ਦਮਾ –

 1. ਜੇਕਰ ਦੇਸੀ ਮੋਮ ਮਿਲੇ ਤਾਂ ਰਾਲ ਅਤੇ ਘਿਉ ਵਿੱਚ ਮਿਲਾ ਲਵੋ | ਇਸ ਮਿਸ਼ਰਣ ਨੂੰ ਚਿੰਗਾੜਿਆਂ ਤੇ ਪਾ ਦਿਉ | ਇਸ ਨਾਲ ਪੈਦਾ ਹੋਏਆ ਧੁਏਂ ਨੂੰ ਨੱਕ ਰਾਹੀ ਅੰਦਰ ਖਿਚਣ ਨਾਲ ਦਮੇ ਦਾ ਪ੍ਰਕੋਪ ਘੱਟਦਾ ਹੈ |
 2. ਪਿਆਜ ਦਾ ਰਸ 50 ਗ੍ਰਾਮ, ਗਵਾਰਪਾਠੇ ਦਾ ਰਸ 50 ਗ੍ਰਾਮ, ਅਦਰਕ ਦਾ ਰਸ 50 ਗ੍ਰਾਮ  ਅਤੇ ਸ਼ੁੱਧ ਸ਼ਹਿਦ 50 ਗ੍ਰਾਮ- ਸਾਰੀਆਂ ਨੂੰ ਮਿਲਾ ਕੇ ਕੱਚ ਦੇ ਭਾਂਡੇ ਵਿੱਚ ਪਾ ਦਿਉ |  ਢੱਕਣ ਨਾਲ ਉਸ ਨੂੰ ਭਾਂਡੇ ਦਾ ਮੂੰਹ ਬੰਦ ਕਰਕੇ ਜ਼ਮੀਨ ਵਿੱਚ ਗੱਡ ਦਿਉ | 72 ਘੰਟਿਆਂ ਦੇ ਬਾਅਦ ਭਾਂਡੇ ਨੂੰ ਜ਼ਮੀਨ ਵਿਚੋਂ ਕੱਢ ਕੇ, ਰੋਗੀ ਨੂੰ ਹਰ ਰੋਜ਼ ਤਿੰਨ ਵਾਰ (ਸਵੇਰੇ, ਦੁਪਹਿਰ ਅਤੇ ਰਾਤ) 6-6 ਗ੍ਰਾਮ ਚਟਾਉ ਆਰਾਮ ਮਿਲੇਗਾ |
 3. ਅਲਸੀ 1 ਤੋਲਾ, ਥੋੜ੍ਹੀ ਜਿਹੀ ਕੁੱਟ ਕੇ 250 ਗ੍ਰਾਮ ਪਾਣੀ ਵਿੱਚ ਉਬਾਲ ਦਿਉ | ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਦੋ ਤੋਲੇ ਸ਼ਹਿਦ ਮਿਲਾ ਕੇ ਪੀਉ | ਖੰਘ ਅਤੇ ਦਮੇ ਲਈ ਉਪਯੋਗੀ ਹੈ | ਬਲਗਮ ਨੂੰ ਕੱਡਦਾ ਹੈ |
 4. ਦਮੇ ਦੇ ਦੌਰੇ ਦੇ ਸ਼ਾਂਤ ਹੋਣ ਦੇ ਬਾਅਦ ਸਾਹ ਦੀਆਂ ਨਾਲੀਆਂ ਵਿਚੋਂ ਜੰਮੇ ਬਲਗਮ ਨੂੰ ਆਸਾਨੀ ਨਾਲ ਬਾਹਰ ਕੱਢਣ ਦੀ ਲੋੜ ਹੁੰਦੀ ਹੈ | ਇਸ ਲਈ ਉਲਟੀ ਕਰਾਉਣਾ ਚੰਗਾ ਹੈ | 3 ਤੋਲਾ ਮੁਲਹੱਠੀ ਨੂੰ 3 ਪਾ ਪਾਣੀ ਵਿੱਚ ਉਬਾਲ-ਛਾਣ ਕੇ ਦੋ ਹਿੱਸੇ ਕਰ ਲਵੋ | ਇਕ ਹਿੱਸੇ ਵਿੱਚ ਇਕ ਮਾਸਾ ਲੂਣ ਪਾ ਕੇ ਰੋਗੀ ਨੂੰ ਕੋਸਾ-ਕੋਸਾ ਦਿਉ | ਇਸ ਨਾਲ ਉਲਟੀ ਆ ਕੇ ਅੰਦਰਲੀ ਬਲਗਮ ਆਸਾਨੀ ਨਾਲ ਨਿੱਕਲ ਜਾਂਦੀ ਹੈ | ਇਕ-ਦੋ ਮਿੰਟ ਤੱਕ ਉਲਟੀ ਨਾ ਹੋਣ ‘ਤੇ ਦਦੂਜਾ ਹਿੱਸਾ ਵੀ ਇਸੇ ਤਰ੍ਹਾਂ ਦਿਉ ਤਾਂ ਜ਼ਰੂਰ ਉਲਟੀ ਹੋ ਜਾਵੇਗੀ | ਗੁੜ ਦੇ ਸ਼ਰਬਤ ਪਿਲਾ ਕੇ ਬਾਅਦ ਵਿੱਚ ਲੂਣ ਪਾਣੀ ਪਿਲਾਉਣ ਨਾਲ ਵੀ ਉਲਟੀ ਚੰਗੀ  ਤਰ੍ਹਾਂ ਆ ਜਾਂਦੀ ਹੈ |

Leave a Reply

Your email address will not be published.