ਮਲੇਰਿਆ ਟਾਈਫਾਈਡ (Malaria and Typhoid) ਦੇ ਬੁਖਾਰ ਵਿੱਚ ਘਰੇਲੂ ਉਪਚਾਰ

ਮਲੇਰਿਆ ਟਾਈਫਾਈਡ (Malaria and Typhoid) ਦੇ ਬੁਖਾਰ ਵਿੱਚ ਘਰੇਲੂ ਉਪਚਾਰ

ਬੁਖਾਰ –

 1. ਬਦਹਜ਼ਮੀ ਦੀ ਬੀਮਾਰੀ ਨਾਲ ਬੁਖਾਰ ਹੋਣ ‘ਤੇ 10 ਗ੍ਰਾਮ ਜਵੈਣ ਰਾਤ ਨੂੰ 100 ਗ੍ਰਾਮ ਪਾਣੀ ਵਿੱਚ ਭਿਉ ਕੇ ਰੱਖ ਦਿਉ | ਸਵੇਰੇ ਉਸ ਪਾਣੀ ਨੂੰ ਛਾਣ ਕੇ ਪੀਣ ਨਾਲ ਬੁਖਾਰ ਠੀਕ ਹੁੰਦਾ ਹੈ |
 2. ਜਵੈਣ 5 ਗ੍ਰਾਮ, 50 ਗ੍ਰਾਮ ਪਾਣੀ ਵਿੱਚ ਉਬਾਲ ਕੇ ਛਾਣ ਕੇ 25-25 ਗ੍ਰਾਮ ਪਾਣੀ ਦੋ ਘੰਟਿਆਂ ਦੇ ਫਾਸਲੇ ਨਾਲ ਪੀਣ ਨਾਲ ਬੁਖਾਰ ਖਤਮ ਹੁੰਦਾ ਹੈ | ਇਸ ਵਿੱਚ ਕਾਲਾ ਲੂਣ ਵੀ ਮਿਲਾ ਸਕਦੇ ਹੋ |
 3. 5 ਕਾਲੀ ਮਿਰਚ ਦੇ ਦਾਣੇ ਅਤੇ ਕਾਲਮੇਘ ਦੇ 10 ਪੱਤੇ ਪਾਣੀ ਵਿੱਚ ਪੀਹ ਕੇ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਇਕ ਹਫਤੇ ਵਿੱਚ ਬੁਖਾਰ ਖਤਮ ਹੋ ਜਾਂਦਾ ਹੈ |
 4. ਬੁਖਾਰ ਵਿੱਚ ਬਲਗਮ ਰੁੱਕ ਜਾਣ ‘ਤੇ ਅਡੂਸੇ ਦਾ 10 ਗ੍ਰਾਮ ਰਸ, ਅਦਰਕ ਦਾ ਰਸ 5 ਗ੍ਰਾਮ, ਇਨ੍ਹਾਂ ਨੂੰ ਸ਼ਹਿਦ ਵਿੱਚ ਮਿਲਾ ਕੇ ਦਿਨ ਵਿੱਚ ਕਈ ਵਾਰ ਚੱਟ ਕੇ ਖਾਣ ਨਾਲ ਬਹੁਤ ਲਾਭ ਹੁੰਦਾ ਹੈ |
 5. ਬਿੱਲ ਦੇ ਪੱਤਿਆਂ ਦਾ ਰਸ 5 ਗ੍ਰਾਮ ਸ਼ਹਿਦ ਵਿੱਚ ਮਿਲਾ ਕੇ ਚੱਟਣ ਨਾਲ ਬੱਚਿਆਂ ਦਾ ਬੁਖਾਰ ਠੀਕ ਹੁੰਦਾ ਹੈ |
 6. ਬੁਖਾਰ ਦੇ ਤੇਜ਼ ਨੂੰ ਖਤਮ ਕਰਨ ਲਈ ਅਤੀਸ਼ ਦਾ ਚੂਰਨ 2 ਗ੍ਰਾਮ ਚੂਰਨ 4-4 ਘੰਟਿਆਂ ਦੇ ਫ਼ਾਸਲੇ ਨਾਲ ਪਾਣੀ ਨਾਲ ਖਾਣ ਨੂੰ ਦਿਉ | ਪਸੀਨਾ ਆਉਣ ਨਾਲ ਬੁਖਾਰ ਦੀ ਤੇਜ਼ੀ ਠੀਕ ਹੁੰਦੀ ਹੈ |

(Malaria) ਮਲੇਰਿਆ

 1. ਤੁਲਸੀ ਦੇ ਪੱਤੇ ਇਕ ਤੋਲਾ, ਕਾਲੀ ਮਿਰਚ 7 ਦਾਣੇ ਪਾਣੀ ਵਿੱਚ ਪੀਹ ਕੇ, ਛਾਣ ਕੇ ਕੁਝ ਦਿਨ ਪੀਣ ਨਾਲ ਮਲੇਰਿਆ ਉਤਰ ਜਾਂਦਾ ਹੈ |
 2. ਫਟਕਰੀ ਭੁੰਨ ਕੇ ਬਰੀਕ ਪੀਹ ਕੇ ਰੱਖ ਦਿਉ | ਮਲੇਰਿਆ ਤੋਂ ਚਾਰ ਘੰਟੇ ਪਹਿਲਾਂ ਚਾਰ-ਚਾਰ ਰੱਤੀ ਫਟਕਰੀ ਥੋੜ੍ਹੀ ਜਿਹੀ ਖੰਡ ਮਿਲਾ ਕੇ ਦੋ-ਦੋ ਘੰਟਿਆਂ ਦੇ ਫ਼ਰਕ ਨਾਲ ਦੋ ਵਾਰ ਖਿਲਾਉ |
 3. ਪਾਨ ਵਿੱਚ ਖਾਣ ਵਾਲਾ ਚੂਨਾ 3 ਮਾਸੇ, ਪੰਜ ਤੋਲੇ ਪਾਣੀ ਵਿੱਚ ਘੋਲੋ | ਇਸ ਤੋਂ ਬਾਅਦ ਉਸ ਵਿੱਚ ਇਕ ਨਿੰਬੂ ਨਿਚੋੜੋ | ਥੋੜ੍ਹੀ ਦੇ ਬਾਅਦ ਉਪਰੋਂ ਸਾਫ਼ ਨਿਤਾਰੀਆਂ ਹੋਇਆ ਪਾਣੀ ਲੈ ਕੇ ਉਸ ਸਮੇਂ ਪਿਲਾਉ, ਜਦੋਂ ਬੁਖਾਰ ਠੰਡ ਦੇ ਨਾਲ ਆਉਣ ਵਾਲਾ ਹੋਵੇ | ਜੇ ਪਹਿਲੇ ਦਿਨ ਦੇ ਪ੍ਰਯੋਗ ਨਾਲ ਬੁਖਾਰ ਨਾ ਉਤਰੇ ਤਾਂ ਦੂਜੇ-ਤੀਜੇ ਦਿਨ ਪਿਲਾਉ |
 4. ਕਾਲਾ ਜ਼ੀਰਾ, ਏਲੂਆ, ਸੁੰਢ, ਕਾਲੀ ਮਿਰਚ, ਵਕਾਏਨ ਦੀ ਨਿਵੈਲੀ ਅਤੇ ਕਰੰਜਵੇ ਦੀ ਮੀਂਗੀ-ਇਨ੍ਹਾਂ ਸਭ ਨੂੰ ਪਾਣੀ ਵਿੱਚ ਪੀਹ ਕੇ ਛੋਲਿਆਂ ਦੇ ਬਰਾਬਰ ਗੋਲੀਆਂ ਬਣਾ ਲਉ | ਇਨ੍ਹਾਂ ਨੂੰ 3-3 ਘੰਟੇ ਦੇ ਅੰਤਰ ਨਾਲ ਦਿਨ ਵਿੱਚ 3 ਵਾਰੀ ਪਿਲਾਉਣ ਨਾਲ ਮਲੇਰਿਆ ਬੁਖਾਰ ਜਲਦੀ ਉੱਤਰ ਜਾਂਦਾ ਹੈ |
 5. ਅੱਕ ਦੇ ਪੱਤੇ ਵਿੱਚ ਲੂਣ ਮਿਲਾ ਕੇ, ਉਹਨਾਂ ਨੂੰ ਸਾੜ ਕੇ ਸੁਆਹ ਕਰ ਲਵੋ | ਫਿਰ ਉਸ ਸੁਆਹ ਨੂੰ ਆਪਣੀ ਤਾਕਤ ਦੇ ਅਨੁਸਾਰ ਸ਼ਹਿਦ ਦੇ ਨਾਲ ਵਰਤੋ | ਇਸ ਨਾਲ ਮਲੇਰਿਆ ਅਤੇ ਉਸ ਤੋਂ ਪੈਦਾ ਵਾਲੇ ਦੋਸ਼ ਦੋਸ਼ ਦੂਰ ਹੋ ਜਾਂਦੇ ਹਨ |
 6. ਪਿੱਪਲ ਦਾ ਚੂਰਨ 3 ਰੱਤੀ, ਜਵਾਕਾਰ 3 ਰੱਤੀ, ਇਨ੍ਹਾਂ ਦੋਨਾਂ ਨੂੰ 6 ਮਾਸ਼ੇ ਗੁੜ ਵਿੱਚ ਮਿਲਾ ਕੇ ਦਿਨ ਵਿੱਚ ਦੋ ਵਾਰ ਲੈਣ ਨਾਲ ਮਾਲੇਰਿਆਂ ਦੂਰ ਹੋ ਜਾਂਦਾ ਹੈ |

(Typhoid) ਟਾਈਫਾਈਡ-

 1. ਸਰੋਂ ਦੇ ਤੇਲ ਵਿੱਚ ਸੇਂਧਾ ਲੂਣ ਮਿਲਾ ਕੇ ਛਾਤੀ ‘ਤੇ ਮਾਲਿਸ਼ ਕਰਨ ਨਾਲ ਬਲਗਮ ਆਸਾਨੀ ਨਾਲ ਨਿਕਲ ਜਾਂਦਾ ਹੈ ਅਤੇ ਖੰਘ ਵੀ ਘੱਟਦੀ ਹੈ |
 2. ਸਿਤੋਪਲਾਦੀ ਚੂਰਨ 3 ਗ੍ਰਾਮ ਸ਼ਹਿਦ ਮਿਲਾ ਕੇ ਚੱਟਣ ਨਾਲ ਖੰਘ ਦਾ ਦੌਰਾ ਖਤਮ ਹੁੰਦਾ ਹੈ |
 3. ਮੂਣਕੇ ਨੂੰ ਵਿਚਕਾਰੋਂ ਚੀਰ ਕੇ ਬੀਜ ਕੱਢ ਕੇ ਉਸ ਵਿੱਚ ਕਲਾ ਲੂਣ ਲਗਾ ਕੇ ਥੋੜ੍ਹਾ ਜਿਹਾ ਸੇਕ ਕੇ ਖਾਣ ਨਾਲ ਬਹੁਤ ਲਾਭ ਹੁੰਦਾ ਹੈ |
 4. ਰੋਗੀ ਨੂੰ ਮੂੰਗੀ ਦੀ ਦਾਲ ਬਣਾ ਕੇ ਦੇਣ ਨਾਲ ਲਾਭ ਹੁੰਦਾ ਹੈ | ਪਰ ਦਾਲ ਨੂੰ ਘਿਉ ਨਾਲ ਨਾ ਤੜਕ ਕੇ ਅਤੇ ਨਾ ਹੀ ਮਿਰਚ ਪਾ ਕੇ ਦਿਉ |
 5. ਗਿਲੋ ਦਾ ਰਸ 5 ਗ੍ਰਾਮ ਥੋੜ੍ਹੇ ਜਿਹੇ ਸ਼ਹਿਦ ਦੇ ਨਾਲ ਮਿਲਾ ਕੇ ਚੱਟਣ ਨਾਲ ਟਾਈਫਾਈਡ (Typhoid) ਵਿੱਚ ਬਹੁਤ ਲਾਭ ਹੁੰਦਾ ਹੈ | ਗਿਲੋ ਦਾ ਕਾੜ੍ਹਾ ਵੀ ਸ਼ਹਿਦ ਮਿਲਾ ਕੇ ਪੀ ਸਕਦੇ ਹੋ |
 6. ਰੁਦਕਾਰਸ ਦੇ ਇਕ ਨਗ ਨੂੰ ਪਾਣੀ ਦੇ ਨਾਲ ਘਿਸਾ ਕੇ, ਚਿਤ੍ਰਕ ਦੀ ਛਾਲ ਦਾ ਚੂਰਨ 1 ਗ੍ਰਾਮ ਮਿਲਾ ਕੇ ਖਾਣ ਨਾਲ ਟਾਈਫਾਈਡ (Typhoid) ਦੇ ਦਾਣੇ ਛੇਤੀ ਨਿੱਕਲ ਜਾਂਦੇ ਹਨ |

Leave a Reply

Your email address will not be published.